ਦਿੱਲੀ ਨੂੰ ਜਾਣ ਵਾਸਤੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਕੀਤਾ ਲਾਮਬੰਦ : ਤੀਰਥ ਦਾਤਾ, ਜਗਤਾਰ ਬਲਾਲਾ


ਗੜ੍ਹਦੀਵਾਲਾ 31 ਜਨਵਰੀ (ਚੌਧਰੀ) : ਅੱਜ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਾਂ ਜੋ ਦਿੱਲੀ ਵਿਚ ਵੱਖ ਵੱਖ ਬਾਰਡਰ ਤੇ ਚਲ ਰਹੇ ਕਿਸਾਨੀ ਅੰਦੋਲਨ ਵਿਚ ਸ਼ਮੁਲਿਅਤ
ਕੀਤੀ ਜਾ ਸਕੇ। ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਵਿਚ ਜੱਥੇ ਦਿੱਲੀ ਨੂੰ ਭੇਜੇ ਜਾਣਗੇ। ਇਸ ਸਬੰਧ ਵਿੱਚ ਤੀਰਥ ਸਿੰਘ ਦਾਤਾ ਜਗਤਾਰ ਸਿੰਘ ਬਲਾਲਾ ਮਨਜੀਤ ਸਿੰਘ ਰੋਬੀ ਤੇ ਇਕਬਾਲ ਸਿੰਘ ਕੋਕਲਾ ਨੇ ਲੋਕਾਂ ਨੂੰ ਲਾਮਬੰਦ ਕੀਤਾ।

(ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਬੰਦ ਕਰਦੇ ਹੋੋਏ ਜਗਤਾਰ ਬਲਾਰਾ, ਇਕਬਾਲ ਸਿੰਘ ਕੋਕਲਾ ਅਤੇ ਹੋਰ)

ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਤੋਂ 3 ਫਰਵਰੀ,6 ਫਰਵਰੀ,ਤੇ 9 ਫਰਵਰੀ ਨੂੰ ਬੱਸਾਂ ਜਾਇਆ ਕਰਨਗੀਆਂ ਜਿਸਨੇ ਵੀ ਜਾਣਾ ਹੋਵੇ ਉਹ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਜਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਹ ਸੇਵਾ ਗੁਰਦੁਆਰਾ ਸਾਹਿਬ ਵਲੋਂ ਫਰੀ ਹੈ। ਓਨਾ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿਿ ਵੱਧ ਚੜ੍ਹ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਵੋ ਤਾਂਂ ਕਿ ਕਿਸਾਨ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇੇ ਇਸ ਲੜਾਈ ਵਿੱਚ ਜਿੱਤ ਪ੍ਰਾਪਤ ਕਰ ਸੱਕਣ। ਇਸ ਮੌਕੇ ਭਾਰੀ ਗਿਣਤੀ ਵਿੱਚ ਕਿਸਾਨਾਂ ਹਾਜਰ ਸਨ।

Related posts

Leave a Reply