ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਕਾਤਲ ਮੋਦੀ ਉੱਤੇ ਹੋਵੇ ਤੁਰੰਤ ਪਰਚਾ ਦਰਜ : ਬੇਗਮਪੁਰਾ ਟਇਗਰ ਫੋਰਸ

*ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ 25 ਲੱਖ ਰੁਪਏ ਤੇ ਸਰਕਾਰੀ ਨੌਕਰੀ *

ਹੁਸ਼ਿਆਰਪੁਰ 18 ਦਸੰਬਰ (ਚੌਧਰੀ) : ਬੇਗਮਪੁਰਾ ਟਾਈਗਰ ਫ਼ੋਰਸ ਦੀ ਮੀਟਿੰਗ ਮੁੱਖ ਦਫਤਰ ਵਿਖੇ ਹੋਈ ਫੋਰਸ ਦੇ ਆਗੂਆ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਦੇ ਖਿਲਾਫ ਪੂਰੇ ਦੇਸ਼ ਵਿੱਚ ਸਮਾਜ ਦੇ  ਹਰ ਵਰਗ ਭਾਵੇਂ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾ ਰਹੀ ਹੈ ਅੰਦੋਲਨ ਦਾ ਰੂਪ ਹੁਣ ਇੰਨਾ ਤਿੱਖਾ ਹੋ ਚੁੱਕਾ ਹੈ ਕਿ ਲੋਕ ਭਾਵੁਕ ਹੋ ਕੇ ਅਤੇ ਮੋਦੀ ਦੇ ਖ਼ਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਆਤਮਹੱਤਿਆ ਕਰਨ ਤੱਕ ਦਾ ਵੱਡਾ ਫੈਸਲਾ ਕਰ ਚੁੱਕੇ ਹਨ।ਬੀਤੇ ਦਿਨੀ ਇਕ ਮਹਾਂਪੁਰਸ਼ਾਂ ਵੱਲੋਂ ਮੋਦੀ ਨੂੰ ਇਹ ਸੰਦੇਸ਼ ਦਿੰਦੇ ਹੋਏ  ਕੀ ਅਸੀਂ ਇਸ ਸੰਘਰਸ਼ ਵਿੱਚ ਸ਼ਹੀਦ ਹੋਣਾ ਮਨਜ਼ੂਰ ਕਰਦੇ ਹਾਂ ਪ੍ਰੰਤੂ ਪਿੱਛੇ ਹਟਣਾ ਜਾਂ ਝੁੱਕਣਾ ਮਨਜੂਰ ਨਹੀਂ ਅਨੁਸਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਲਿਆ ਇਸ ਤਰ੍ਹਾਂ ਸੰਘਰਸ਼ ਵਿੱਚ ਹਿੱਸਾ ਲੈਂਦਿਆਂ ਕਈ ਯੋਧਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸ ਵਿਚ ਕੁਲਵਿੰਦਰ ਸਿੰਘ ਬਾਗਪੁਰ ਸਤੌਰ ਪਿੰਡ ਦੇ ਵਾਸੀ ਵੀ ਮੋਦੀ ਖ਼ਿਲਾਫ਼ ਜੰਗ ਲੜਦੇ ਹੋਏ ਹਮੇਸ਼ਾਂ ਲਈ ਅਮਰ ਹੋ ਗਿਆ ਇਸ ਸੰਘਰਸ਼ ਵਿੱਚ ਹਿੱਸਾ ਲੈਂਦਿਆਂ ਕਈ ਯੋਧਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਗੂਆਂ ਨੇ ਕਿਹਾ ਕਿ ਸਮਾਜ ਇਨ੍ਹਾਂ ਦੀਆਂ ਸ਼ਹੀਦੀਆਂ ਨੂੰ ਕਦੇ ਵੀ ਨਹੀਂ ਭੁੱਲੇਗਾ ਇਨ੍ਹਾਂ ਸ਼ਹੀਦਾਂ ਦਾ ਦੋਸ਼ੀ ਨਰਿੰਦਰ ਮੋਦੀ ਅਤੇ ਉਸ ਦੇ ਸਹਿਯੋਗੀ ਹਨ ਜਿਹੜੇ  ਮਾਵਾਂ ਦੇ ਪੁੱਤ ਮਰਵਾ ਕੇ ਅਜੇ ਤੱਕ ਟੱਸ ਤੋਂ ਮੱਸ ਨਹੀਂ ਹੋ ਰਹੇ ਉਹਨਾ ਕਿਹਾ ਕਿ ਇਸ ਤਰ੍ਹਾਂ ਦੀ ਗੰਦੀ  ਅਤੇ ਘਟੀਆ ਰਾਜਨੀਤੀ ਕਦੇ ਨਹੀਂ ਦੇਖੀ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇਤਾਵਾਂ ਦਾ ਕੋਈ ਰਿਸ਼ਤੇਦਾਰ ਵੀ  ਅਚਾਨਕ ਮਰ ਜਾਵੇ ਤਾਂ ਇਕ ਦਿਨ ਦਾ ਸਰਕਾਰੀ ਸੋਗ ਮਨਾਉਂਦੇ ਹਨ ਪ੍ਰੰਤੂ ਹੁਣ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਅਤੇ ਆਮ ਲੋਕ ਮਰ ਰਹੇ ਹਨ ਤਾਂ ਇਨ੍ਹਾਂ ਉੱਪਰ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇਹ ਲੋਕ ਦੇਸ਼ ਦੀ ਜਨਤਾ ਨਾਲ ਕੋਈ ਪਿਆਰ ਭਾਵਨਾ ਨਹੀਂ ਰੱਖਦੇ ਸਿਰਫ਼ ਵੋਟਾਂ ਲੈਣ ਤਕ ਹੀ ਸੀਮਤ ਹੁੰਦੇ ਹਨ ਆਗੂਆਂ ਨੇ ਬਾਕੀ ਰਾਜਨੀਤਕ ਪਾਰਟੀਆਂ ਤੇ ਦੋਸ਼ ਲਗਾਓੁਦਿਆ ਕਿਹਾ ਕੀ ਇਹ  ਕਿਸਾਨ ਹਿਤੈਸ਼ੀ ਹੋਣ ਦਾ ਸਿਰਫ਼ ਢੌਂਗ ਕਰ ਰਹੇ ਹਨ ਨਹੀਂ ਤਾਂ ਬੀਜੇਪੀ ਦੇ ਖ਼ਿਲਾਫ਼ ਇਕਮੁੱਠ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਪੱਧਰ ਤੇ ਵੱਡੇ ਰੋਸ ਪ੍ਰਦਰਸ਼ਨ ਹਰ ਰੋਜ਼ ਜਾਰੀ ਹੁੰਦੇ ਪਰੰਤੂ ਇਹ ਰਾਜਨੀਤੀ  ਪਾਰਟੀ ਦੇ ਆਗੂ ਸਿਰਫ਼ ਇੱਕ ਦੂਜੇ ਤੇ ਚਿੱਕੜ ਉਛਾਲ ਕੇ ਮਜ਼ਾ ਲੈ ਰਹੇ ਹਨ ਅਤੇ ਕਿਸਾਨ ਪਹਿਲਾਂ ਦੀ ਤਰ੍ਹਾਂ ਅੱਜ ਵੀ ਮਰ ਰਿਹਾ ਹੈ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ  ਇਸ ਸੰਘਰਸ਼ ਵਿੱਚ ਜਿੰਨੇ ਲੋਕ ਸ਼ਹੀਦ ਹੋਏ ਹਨ ਉਨ੍ਹਾਂ ਸਾਰਿਆਂ ਦੇ ਜਾਨੀ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਨਰਿੰਦਰ ਮੋਦੀ ਅਤੇ ਬੀਜੇਪੀ ਹੈ ਇਨ੍ਹਾਂ ਤੇ ਐਫ ਆਈ ਆਰ ਦੀ  ਦੀ ਮੰਗ ਕਰਨ ਬੇਗਮਪੁਰਾ ਟਾਈਗਰ ਫੋਰਸ ਮੰਗ ਕਰਦੀ ਹੈ ਕਿ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਸਾਥੀਆਂ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਘੱਟ ਤੋ ਘੱਤ ਲੱਖ ਰੁਪਏ ਤੁਰੰਤ ਦਿੱਤਾ ਜਾਵੇ ਅਤੇ ਇਸ ਦੇ  ਜ਼ਿੰਮੇਵਾਰ ਨਰਿੰਦਰ ਮੋਦੀ ਅਤੇ ਕੈਬਨਿਟ ਮੰਤਰੀਆਂ ਤੇ ਪਰਚਾ ਦਰਜ ਕੀਤਾ ਜਾਵੇ ਆਗੂਆਂ ਨੇ ਕਿਹਾ ਕਿ ਕਿਸਾਨ ਆਪਣਾ ਬੁਰਾ ਭਲਾ ਸਮਝਣ ਦੀ  ਸਮਝ ਰੱਖਦੇ ਹਨ ਇਸ ਮੌਕੇ ਹੋਰਨਾ ਤੋ ਇਲਾਵਾ ਕੌਮੀ ਪ੍ਰਧਾਨ ਅਸੋਕ ਸੱਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਪੰਜਾਬ ਪ੍ਰਧਾਨ ਤਾਰਾ ਚੰਦ  , ਉੱਪ ਪ੍ਰਧਾਨ ਪੰਜਾਬ ਨਰੇਸ ਕੁਮਾਰ ਬੱਧਣ , ਚੇਅਰਮੈਨ ਤਰਸੇਮ ਦੀਵਾਨਾ , ਪ੍ਰਧਾਨ ਤੇ ਜਿਲ੍ਹਾ  ਇੰਚਾਰਜ ਅਮਰਜੀਤ ਸੰਧੀ , ਸੋਮਦੇਵ ਸੰਧੀ , ਇੰਚਾਰਜ ਬੀਰਪਾਲ , ਬੱਬੂ ਸਿੰਗੜੀਵਾਲ , ਜੱਸੀ ਸਿੰਗੜੀਵਾਲ , ਜਤਿੰਦਰ ਜੱਸਾ ਨੰਦਨ , ਸੁਖਦੇਵ ਅਸਲਾਮਾਬਾਦ , ਹੰਸਰਾਜ ਰਾਣਾ , ਅਸੋਕ ਕੁਮਾਰ ਬੜੀ ਬਸੀ ਆਦਿ ਹਾਜਰ ਸਨ ।

Related posts

Leave a Reply