ਨਵੀਂ ਦਿੱਲੀ: ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਭਗੌੜਾ ਹੋਏ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਯੂਕੇ ਦੀ ਅਦਾਲਤ ਨੇ ਹਵਾਲਗੀ ਦਾ ਫੈਸਲਾ ਸੁਣਾਇਆ ਹੈ। ਹੀਰਾ ਕਾਰੋਬਾਰੀ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਤਕਰੀਬਨ ਦੋ ਅਰਬ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਹਨ। ਨੀਰਵ ਮੋਦੀ ਇਸ ਸਮੇਂ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਹਨ।
ਅਦਾਲਤ ਨੇ ਕਿਹਾ ਕਿ ਨੀਰਵ ਮੋਦੀ ਕੇਸ ਹਵਾਲਗੀ ਐਕਟ ਦੀ ਧਾਰਾ 137 ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਵੈਸਟਮਿਨਸਟਰ ਕੋਰਟ ਨੇ ਹਵਾਲਗੀ ਤੋਂ ਬਚਣ ਲਈ ਭਾਰਤ ਵਿੱਚ ਸਰਕਾਰੀ ਦਬਾਅ, ਮੀਡੀਆ ਟਰਾਇਲਾਂ ਤੇ ਕਮਜ਼ੋਰ ਅਦਾਲਤ ਸਥਿਤੀ ਬਾਰੇ ਨੀਰਵ ਮੋਦੀ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।
ਲੰਡਨ ਦੀ ਅਦਾਲਤ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਨੀਰਵ ਮੋਦੀ ਦੀ ਮਾਨਸਿਕ ਸਥਿਤੀ ਤੇ ਸਿਹਤ ਹਵਾਲਗੀ ਦੇ ਯੋਗ ਨਹੀਂ। ਅਦਾਲਤ ਨੇ ਨੀਰਵ ਮੋਦੀ ਨੂੰ ਆਰਥਰ ਰੋਡ ਦੀ ਬੈਰਕ 12 ਵਿੱਚ ਦਿੱਤੇ ਭਰੋਸੇ ਨੂੰ ਸੰਤੁਸ਼ਟੀਜਨਕ ਵੀ ਕਰਾਰ ਦਿੱਤਾ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp