ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਹੋਈ

ਗੁਰਦਾਸਪੁਰ, 9 ਨਵੰਬਰ ( ਅਸ਼ਵਨੀ ) :- ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕਰੋਨਾ ਕਾਰਨ ਅੱਠ ਮਹੀਨੇ ਬਾਅਦ ਸਭਾ ਦੇਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ । ਮੀਟਿੰਗ ਦਾ ਆਗਾਜ਼ ਹਮੇਸ਼ਾ ਵਾਂਗ ਸਭਾ ਦੇ ਸਰਪ੍ਰਸਤ ਬਜ਼ੁਰਗ ਕਾਮਰੇਡ ਮੁਲਖ ਰਾਜ ਦੇ ਸਦਾਬਹਾਰ ਗੀਤ ਆ ਗਏ ਦਿਨ ਫੇਰਲਾਰੇ ਲਾਉਣ ਦੇ ਨਾਲ ਹੋਇਆ । ਕਵਿਤਾਵਾਂ ਦੇ ਦੌਰ ਵਿੱਚ ਹਰਪਾਲ ਸਿੰਘ ਬੈਂਸ, ਸੁਨੀਲ ਕੁਮਾਰ ਅਤੇ ਸੁਭਾਸ਼ ਦੀਵਾਨਾ ਨੇ ਭਾਵਪੂਰਨ ਰਚਨਾਵਾਂ ਨਾਲ ਹਾਜ਼ਰੀ ਲਵਾਈ ।ਬਲਦੇਵ ਸਿੰਘ ਸਿੱਧੂ, ਪ੍ਰਤਾਪ ਪਾਰਸ ਅਤੇ ਗੁਰਦੀਪ ਭੁੱਲਰ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹਿਆ । ਰਾਜਿੰਦਰ ਸਿੰਘ ਤੱਗੜ ਅਤੇ ਹਰਜੀਤ ਸਿੰਘ ਆਲਮ ਨੇ ਖੁੱਲ੍ਹੀ ਕਵਿਤਾ ਸੁਣਾਈ ।ਅਸ਼ਵਨੀ ਸ਼ਰਮਾ ਨੇ ਨਜ਼ਮ ਅਤੇ ਕੇ.ਪੀ ਸਿੰਘ ਨੇ ਵਿਅੰਗ ਕਵਿਤਾ ਨਾਲ ਮੌਜੂਦਾ ਸਮੇਂ ਤੇ ਚੋਟ ਕੀਤੀ। ਪ੍ਰੋ ਰਾਜ ਕੁਮਾਰ ਨੇ ਕਹਾਣੀ, ਕਾਮਰੇਡ ਅਵਤਾਰ ਸਿੰਘ ਨੇ ਮਿੰਨੀ ਕਹਾਣੀ, ਰਾਜਨ ਤ੍ਰੇੜਿਆ ਨੇ ਬਾਲ ਕਹਾਣੀ ਅਤੇ ਤਰਸੇਮ ਸਿੰਘ ਭੰਗੂ ਨੇ ਆਪਣੇ ਆ ਰਹੇ ਨਾਵਲ ਨਵੇਂ ਨਾਵਲ ਦਾ ਅੰਸ਼ ਸਾਂਝਾ ਕੀਤਾ ।ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਯੋਗੀ ਨੇ ਕਾਫ਼ੀ ਅਰਸੇ ਬਾਅਦ ਸਭਾ ਦੀ ਹੋਈਬੈਠਕ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਲੇਖਕਾਂ ਦੀਆਂ ਰਚਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਨਾਵਲਕਾਰ ਨਿਰਮਲ ਨਿੰਮਾ, ਸੋਹਣ ਸਿੰਘ, ਰਵੀ ਕੁਮਾਰ ਸੋਨੂੰ ਅਤੇ ਬਖ਼ਸ਼ੀਸ਼ ਸਿੰਘ ਆਦਿ ਹਾਜ਼ਰ ਸਨ।

Related posts

Leave a Reply