ਹਿੰਦੂ ਸੁਰੱਖਿਆ ਸਮਿਤੀ ਨੇ ਕੱਢੀ ਮੋਟਰਸਾਈਕਲ ਰੈਲੀ


ਪਠਾਨਕੋਟ, 03 ਦਸੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਬੁਧਵਾਰ ਨੁੰ ਅਖਿਲ ਭਾਰਤੀ ਹਿੰਦੂ ਸੁਰਖਿਆ ਸਮਿਤੀ ਨੇ ਸੂਬਾ ਚੇਅਰਮੈਨ ਸੁਰਿੰਦਰ ਮਨਹਾਸ ਦੀ ਅਗੁਵਾਈ ਹੇਠ ਮੈਂਬਰਾਂ ਵਲੋਂ ਅੱਤਵਾਦ ਅਤੇ ਨਸ਼ੇ ਦੇ ਖਿਲਾਫ ਸੁਜਾਨਪੁਰ ਤੌ ਪਠਾਨਕੋਟ ਤੱਕ ਬਾਇਕ ਰੈਲੀ ਕੱਡੀ ਗਈ।ਜਿਸ ਵਿੱਚ ਪ੍ਰਧਾਨ ਵਿਕਾਸ ਮੱਖਨ, ਹਿੰਦੂ ਤੱਖਤ ਪ੍ਰਚਾਰਕ ਪੁਨੀਤ, ਸੂਬਾ ਯੁਵਾ ਪ੍ਰਧਾਨ ਵਿੱਕੀ ਠਾਕੁਰ, ਪ੍ਰਦੇਸ਼ ਯੁਵਾ ਵਿੰਗ ਚੇਅਰਮੈਨ ਗੁਰਪ੍ਰੀਤ ਸਿੰਘ ਰਿੱਕੀ, ਸੰਦੀਪ ਸੰਦਲ ਸਮੇਤ ਭਾਰੀ ਗਿਣਤੀ ‘ਚ ਨੋਜਵਾਨਾ ਨੇ ਹਿੱਸਾ ਲਿਆ।ਸੁਜਾਨਪੁਰ ਤੋਂ ਸ਼ੁਰੂ ਹੋਈ ਬਾਇਕ ਰੈਲੀ ਕਾਠਵਾਲਾ ਪੁੱਲ, ਗੁਰਦਾਸਪੁਰ ਰੋਡ, ਬਸ ਅੱਡੇ, ਰੇਲਵੇ ਰੋਡ, ਬਾਲਮੀਕ ਚੌਕ, ਲਾਇਟਾਂ ਵਾਲੇ ਚੌਕ, ਪਟੇਲ ਚੌਕ, ਢਾਂਗੂ ਰੋਡ, ਸੁੰਦਰਨਗਰ ਤੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਵਿੱਚ ਪੁੱਜੀ।ਜਿਥੇ ਸਮਿਤੀ ਮੈਂਬਰਾਂ ਨੇ ਅੱਤਵਾਦ ਅਤੇ ਨਸ਼ੇ ਦੇ ਖਿਲਾਫ ਪੁੱਤਲਾ ਸਾੜ ਕੇ ਰੋਸ਼ ਮੁਜਾਹਿਰਾ ਕੀਤਾ।ਸੁਰਿੰਦਰ ਮਨਹਾਸ ਨੇ ਕਿਹਾ ਕਿ ਸੂਬੇ ਵਿਚ ਲਗਾਤਾਰ ਵੱਧ ਰਹੇ ਨਸ਼ੇ ਦੇ ਗਰਾਫ ਅਤੇ ਅੱਤਵਾਦੀ ਗਤਿਿਵਧਿਆਂ ਨੁੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾ ਕਿਹਾ ਕਿ ਹਿੰਦੂ ਸੁਰਖਿਆ ਸਮਿਤੀ ਨਸ਼ੇ ਦੇ ਖਿਲਾਫ ਰੈਲਿਆਂ ਕੱਡ ਕੇ ਨੋਜਵਾਨਾਂ ਨੁੰ ਇਸਦੇ ਮਾੜੇ ਸਿਿਟਆਂ ਬਾਰੇ ਜਾਗਰੁਕ ਕਰਦੀ ਆਈ ਹੈ ਅਤੇ ਹਮੇਸ਼ਾ ਕਰਦੀ ਰਵੇਗੀ।ਉਨਾ ਕਿਹਾ ਕਿ ਜਿਥੇ ਕਿਸਾਨ ਅਪਨੀ ਮੰਗ ਨੁੰ ਲੈਕੇ ਅੰਦੋਲਨ ਕਰ ਰਹੇ ਹਨ।ਅਪਨੇ ਹੱਕਾਂ ਦੇ ਲਈ ਅੰਦੋਲਨ ਕਰਨਾ ਸੱਬ ਦਾ ਮੌਲਿਕ ਹੱਕ ਹੈ।ਪਰ ਉਨਾ ਦੀ ਆੜ ‘ਚ ਖਾਲੀਸਤਾਨੀ ਸੰਗਠਨ ਪ੍ਰਦੇਸ਼ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ‘ਚ ਲੱਗੇ ਹਨ।ਖਾਲੀਸਤਾਨੀ ਲੋਕ ਫਡਿੰਗ ਕਰ ਰਹੇ ਹਨ ਜਿਸਦਾ ਅਸੀਂ ਵਿਰੋਧ ਕਰ ਰਹੇ ਹਨ।ਉਨਾ ਦੇ ਨਾਲ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਸੁਧਾ ਸ਼ਰਮਾ, ਦਿਨੇਸ਼ ਕੁਮਾਰ, ਰਿੱਕੀ, ਲੱਕੀ ਸੜਮਾਲ, ਲਾਡੀ, ਲਾਲ ਸਿੰਘ, ਰੀਜ ਕੁਮਾਰ, ਸੁਖਦੇਵ ਸਿੰਘ, ਅੰਜਲੀ ਕੁਮਾਰੀ, ਅਨੀਤਾ ਦੇਵੀ, ਵੀਨਾ ਦੇਵੀ, ਸੁਨੀਤਾ ਕੁਮਾਰੀ ਅਤੇ ਹੋਰ ਮੌਜੂਦ ਸਨ। 

Related posts

Leave a Reply