Updated Breaking News :- ਮੁਕੇਰੀਆਂ- ਤਲਵਾੜਾ ਮਾਰਗ ਤੇ ਬੱਸ ਅਤੇ ਕਾਰ ਦੀ ਜਬਰਦਸਤ ਟੱਕਰ, 5 ਸਾਲਾ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ

ਮੁਕੇਰੀਆਂ ਤਲਵਾੜਾ ਮਾਰਗ ਤੇ ਬੱਸ ਅਤੇ ਕਾਰ ਦੀ ਜਬਰਦਸਤ ਟੱਕਰ 5 ਸਾਲਾ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ

ਮੁਕੇਰੀਆਂ / ਦਸੂਹਾ 22 ਜਨਵਰੀ (ਚੌਧਰੀ) : ਹੁਸ਼ਿਆਰਪੁਰ ਦੇ ਤਲਵਾੜਾ ਮੁਕੇਰੀਆਂ ਮਾਰਗ ਪਰ ਕਰਤਾਰ ਬਸ ਅਤੇ ਮਾਰੂਤੀ ਕਾਰ ਕਈ ਜਬਰਦਸਤ ਟੱਕਰ ਵਿਚ ਚਾਰ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਚਾਰ ਲੋਕਾਂ ਦੀ ਹੋਈ ਮੌਤ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਲੋਕਾਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ ਚਾਰਾਂ ਲੋਕਾਂ ਵਿਚ ਇੱਕ ਪੰਜ ਸਾਲ ਦਾ ਬੱਚਾ ਵੀ ਦੱਸਿਆ ਜਾ ਰਿਹਾ ਹੈ। ਬੱਸ ਜਲੰਧਰ ਤੋਂ ਤਲਵਾੜਾ ਜਾ ਰਹੀ ਸੀ। ਕਾਰ ਅਤੇ ਬੱਸ ਦੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਦਾ ਇੰਜਣ ਕਾਰ ਤੋਂ ਅਲੱਗ ਹੋ ਗਿਆ।

Related posts

Leave a Reply