ਮਲੋਟ ਦੀ 20 ਸਾਲਾ ਵਿਆਹੁਤਾ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

ਸ੍ਰੀ ਮੁਕਤਸਰ ਸਾਹਿਬ : ਪੰਜਾਬ’ਚ ਦਿਨੋ ਦਿਨ ਕਰੋਨਾ ਵਾਇਰਸ  ਆਪਣੇ ਪੈਰ ਪਸਾਰ ਰਿਹਾ ਹੈ। ਵੱਖ ਵੱਖ ਜਿਲ੍ਹਿਆਂ ਚ ਨਿੱਤ ਨਵੇਂ ਕਰੋਨਾ ਮਰੀਜ ਸਾਹਮਣੇ ਆ ਰਹੇ ਹਨ। ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ ਹੁਣ ਪੰਜ ਐਕਟਿਵ ਕੇਸ ਸਾਹਮਣੇ ਆਏ ਹਨ।ਇੱਕ ਨਵਾਂ ਕੇਸ ਮਲੋਟ ਜਿਥੋਂ ਦੀ 20 ਸਾਲ ਦੀ ਕੁੜੀ ਜੋਕਿ ਦਿੱਲੀ ਤੋਂ ਵਾਪਸ ਆਈ ਸੀ, ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਲੋਟ ਤੋਂ ਲੜਕੀ ਦੀ ਰਿਪੋਰਟ ਪਾਜ਼ਟਿਵ ਆਉਣ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪੰਜ ਐਕਵਿਟ ਕੇਸ ਹੋ ਗਏ ਸਨ।

 ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਵਿਆਹੁਤਾ ਦੀ ਵਿਆਹ 1 ਦਸੰਬਰ 2019 ਨੂੰ ਹੋਇਆ ਸੀ ਅਤੇ ਤਾਲਾਬੰਦੀ ਤੋਂ ਥੋੜ੍ਹੇ ਦਿਨ ਪਹਿਲਾਂ ਪੇਕੇ ਵਿਚ ਚਲੀ ਗਈ ਸੀ। ਐਤਵਾਰ ਨੂੰ ਉਸਦਾ ਪਤੀ ਇਕ ਪ੍ਰਾਈਵੇਟ ਗੱਡੀ ਅਤੇ ਡਰਾਇਵਰ ਨੂੰ ਲੈਕੇ ਦਿੱਲੀ ਤੋਂ ਉਕਤ ਲੜਕੀ ਨੂੰ ਲੈਕੇ ਆਇਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਦੋਵਾਂ ਦੇ ਸੈਂਪਲ ਲਏ ਗਏ ਸਨ ਪਰ ਉਸਦੇ ਪਤੀ ਦਾ ਸੈਂਪਲ ਨੈਗਟਿਵ ਆਇਆ ਹੈ। ਇਸ ਤੋਂ ਇਲਾਵਾ ਡਰਾਇਵਰ ਦਾ ਵੀ ਸੈਂਪਲ ਸਿਹਤ ਵਿਭਾਗ ਵੱਲੋਂ ਲਿਆ ਜਾ ਰਿਹਾ ਹੈ।  

Related posts

Leave a Reply