LATEST: ਨਰੇਸ਼ ਬੱਤਾ ਮਿਊਂਸਪਲ ਕਾਰੋਪਰੇਸ਼ਨ ਆਫਿਸਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਚੈਅਰਮੇਨ ਬਣੇ

ਹੁਸਿ਼ਆਰਪੁਰ  (ਆਦੇਸ਼ ) ਅੱਜ ਬਾਅਦ ਦੁਪਹਿਰ 3.00 ਵਜੇ ਨਗਰ ਨਿਗਮ, ਹੁਸਿ਼ਆਰਪੁਰ ਦੇ ਮੀਟਿੰਗ ਹਾਲ ਵਿੱਚ ਨਗਰ ਨਿਗਮ, ਹਸਿ਼ਆਰਪੁਰ ਦੇ ਅਫਸਰ ਸਾਹਿਬਾਨਾਂ ਦੀ ਮੀਟਿੰਗ ਹੋਈ। ਜਿਸ ਵਿੱਚ ਨਗਰ ਨਿਗਮ ਦੇ ਸਾਰੇ ਅਫਸਰ ਸਾਹਿਬਾਨ ਹਾਜਰ ਹੋਏ।

ਇਸ ਮੀਟਿੰਗ ਵਿੱਚ ਸਰਬਸਮੰਤੀ ਨਾਲ ਦੀ ਮਿਊਂਸਪਲ ਕਾਰੋਪਰੇਸ਼ਨ ਆਫਿਸਰ ਐਸੋਸੀਏਸ਼ਨ, ਹੁਸਿ਼ਆਰਪੁਰ ਦੇ ਸਿਰਲੇਖ ਅਧੀਨ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਸ ਐਸੋਸੀਏਸ਼ਨ ਵਿੱਚ ਸਰਬਸਮੰਤੀ ਨਾਲ ਸ੍ਰੀ ਨਰੇਸ਼ ਬੱਤਾ, ਨਿਗਮ ਇੰਜੀਨੀਅਰ ਨੂੰ ਚੈਅਰਮੇਨ, ਸ੍ਰੀ ਕੁਲਦੀਪ ਸਿੰਘ, ਨਿਗਮ ਇੰਜੀਨੀਅਰ ਨੂੰ ਪ੍ਰਧਾਨ, ਸ੍ਰੀ ਲਖਵੀਰ ਸਿੰਘ, ਐਮ.ਟੀ.ਪੀ. ਨੂੰ ਸੀਨੀਅਰ ਵਾਇਸ ਪ੍ਰਧਾਨ, ਸ੍ਰੀ ਰਕੇਸ਼ ਮਰਵਾਹਾ, ਚੀਫ ਸੈਨੇਟਰੀ ਇੰਸਪੈਕਟਰ ਨੂੰ ਉਪ ਪ੍ਰਧਾਨ, ਸ੍ਰੀ ਹਰਪ੍ਰੀਤ ਸਿੰਘ, ਨਿਗਮ ਇੰਜੀਨੀਅਰ ਨੂੰ ਜਨਰਲ ਸਕੱਤਰ, ਸ੍ਰੀ ਅਸ਼ਵਨੀ ਕੁਮਾਰ, ਇੰਸਪੈਕਟਰ ਨੂੰ ਕੈਸ਼ੀਅਰ, ਸ੍ਰੀ ਅਮਿਤ ਕੁਮਾਰ, ਸੁਪਰਡੈਂਟ ਨੂੰ ਪੈ੍ਰਸ ਸਚਿਵ, ਸ੍ਰੀ ਵਿਨੋਦ ਕੁਮਾਰ, ਐਸ.ਐਫ.ਓ ਨੂੰ ਕਾਰਜਕਾਰੀ ਮੈਂਬਰ, ਸ੍ਰੀ ਪਵਨ ਕੁਮਾਰ, ਜੂਨੀਅਰ ਇੰਜੀਨੀਅਰ ਨੂੰ ਕਾਰਜਕਾਰੀ ਮੈਂਬਰ, ਸ੍ਰੀ ਮੁਕਲ ਕੇਸਰ, ਇੰਸਪੈਕਟਰ ਨੂੰ ਕਾਰਜਕਾਰੀ ਮੈਂਬਰ ਅਤੇ ਸ੍ਰੀ ਸੰਜੀਵ ਅਰੋੜਾ, ਇੰਸਪੈਕਟਰ ਦੀ ਬਤੌਰ ਕਾਰਜਕਾਰੀ ਮੈਂਬਰ ਦੀ ਚੋਣ ਕੀਤੀ ਗਈ। ਪ੍ਰਧਾਨ ਜੀ ਵੱਲੋਂ ਹਾਜਰ ਆਏ ਮੈਬਰਾਂ ਨੂੰ ਇਸ ਐਸੋਸੀਏਸ਼ਨ ਦੇ ਗਠਨ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਐਸੋਸੀਏਸ਼ਨ ਦਾ ਮੁੱਖ ਮੰਤਵ ਵੱਖ—ਵੱਖ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਸਮੇਂ ਤੇ ਦਰਪੇਸ਼ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹੱਲ ਕਰਵਾਉਣਾ ਹੈ।

Related posts

Leave a Reply