ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਨਾਟਕ ਮੇਲਾ 16 ਨਵੰਬਰ ਨੂੰ


ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) : ਨਟਾਲੀ ਰੰਗਮੰਚ (ਰਜਿ:) ਗੁਰਦਾਸਪੁਰ ਦੀ ਮੀਟਿੰਗ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਹੋਈ। ਮੰਚ ਦੇ ਜਨਰਲ ਸਕੱਤਰ ਰਛਪਾਲ ਸਿੰਘ ਘੁੰਮਣ ਲੈਕਚਰਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਲੈਕਚਰਾਰ,ਮੀਤ ਪ੍ਰਧਾਨ ਬਲਜਿੰਦਰ ਸਿੰਘ, ਇਪਟਾ ਗੁਰਦਾਸਪੁਰ ਦੇ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ, ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਰੰਜਨ ਵਫ਼ਾ, ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਦੇ ਪ੍ਰਧਾਨ ਟੀ ਐਸ ਲੱਖੋਵਾਲ, ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੂਰਤ ਸਿੰਘ ਗਿੱਲ, ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ ਪੀ ਸਿੰਘ ਖਰਲਾਂਵਾਲਾ ਹਾਜ਼ਰ ਸਨ।
ਮੰਚ ਵਲੋਂ ਹਰ ਸਾਲ ਦੀ ਤਰ੍ਹਾਂ ਸਲਾਨਾ ਫੰਕਸ਼ਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਵਿੱਚ ਉਨ੍ਹਾਂ ਦੇ 105 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਤੇ ਨਾਟਕ ਮੇਲਾ 16 ਨਵੰਬਰ 2020, ਦਿਨ ਸੋਮਵਾਰ, ਸ਼ਾਮ 5-30 ਵਜੇ, ਅਮਰ ਪੈਲੇਸ, ਸੰਗਲਪੁਰਾ  ਰੋਡ ਗੁਰਦਾਸਪੁਰ ਵਿੱਚ ਕਰਵਾਇਆ ਜਾਵੇਗਾ। ਜਿਸ ਵਿੱਚ ਦੋ ਵੱਡੇ ਨਾਟਕ ਪਹਿਲਾ “ਕਰਤਾਰਪੁਰ ਦੀ ਰਾਹ ਤੇ” ਲੇਖਕ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਅਤੇ ਨਿਰਦੇਸ਼ਕ ਡਾ. ਪਵਨ ਸ਼ਹਿਰੀਆ, ਰੰਗਯਾਨ ਥਿਏਟਰ ਗਰੁੱਪ ਪਠਾਨਕੋਟ। ਦੂਜਾ “ਮਾਂ ਦਾ ਲਾਡਲਾ” ਲੇਖਕ ਤੇ ਨਿਰਦੇਸ਼ਕ  ਨਿਰਮਲ ਨਿਮਾਣਾ, ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵਲੋਂ ਪੇਸ਼ ਕੀਤੇ ਜਾਣਗੇ।

ਇਸ ਮੌਕੇ ਦੀ ਰੌਣਕ ਨੂੰ ਵਧਾਉਣ ਲਈ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਅਮਰੀਕ ਸਿੰਘ ਗਾਜੀਨੰਗਲ, ਬਲਦੇਵ ਸਿੰਘ ਰੰਧਾਵਾ, ਬੱਬੂ ਰੰਧਾਵਾ, ਮੰਗਲਦੀਪ, ਸੁਭਾਸ਼ ਸੂਫ਼ੀ, ਜੱਗੀ ਠਾਕੁਰ, ਐਚ ਐਸ ਬਾਹੂ ਤੇ ਜਗਜੀਤ ਸਿੰਘ ਕੰਗ ਆਪਣੀ ਹਾਜ਼ਰੀ ਲਗਵਾਉਣਗੇ।ਮੁੱਖ ਬੁਲਾਰੇ, ਸੁਰਜੀਤ ਜੱਜ ਜਨਰਲ ਸਕੱਤਰ, ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਤੇ ਮੁੱਖ ਮਹਿਮਾਨ ਡਾ਼ ਰਜਿੰਦਰ ਸਿੰਘ ਸੋਹਲ  ਪੁਲਿਸ ਮੁਖੀ ਜ਼ਿਲ੍ਹਾ ਗੁਰਦਾਸਪੁਰ ਹੋਣਗੇ।ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਲਾਈਵ ਟੈਲੀਕਾਸਟਕੀਤਾ ਜਾਵੇਗਾ। ਗੁਰੂ ਦੇ ਲੰਗਰ ਦਾ ਪ੍ਰਬੰਧ ਹੋਵੇਗਾ, ਆਪ ਸਭ ਜੀ ਨੂੰ ਪ੍ਰੀਵਾਰ ਸਮੇਤ ਪਹੁੰਚਣ ਦਾ ਖੁਲਾ ਸੱਦਾ ਹੈ।

Related posts

Leave a Reply