ਨੈਸ਼ਨਲ ਡੀ. ਵਾਰਮਿੰਗ ਦਿਵਸ ਦੇ ਮੋਕੇ ਜਿਲੇ ਦੇ ਕਰੀਬ 62500 ਬੱਚਿਆਂ ਨੂੰ ਦਿੱਤੀ ਐਲਬੈਂਡਾਜੋਲ ਦੀ ਖੁਰਾਕ


ਪਠਾਨਕੋਟ,11 ਨਵੰਬਰ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਮਿਸ਼ਨ ਤੰਦਰੁਸਤ ਅਧੀਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਜੀ ਦੀ ਪ੍ਰਧਾਨਗੀ ਹੇਠ ਅੱਜ ਜਿਲੇ ਦੇ 01 ਤੋਂ 19 ਸਾਲ ਦੇ ਤੱਕ ਦੇ ਲਗਭਗ 62500 ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਮੁਕਤੀ ਲਈ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ।ਇਸ ਦੌਰਾਨ ਜਿਲਾ ਟੀਕਾਕਰਨ ਅਫਸਰ ਡਾ. ਅਨੀਤਾ ਪ੍ਰਕਾਸ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਦੂਸਰਾ ਰਾਊਂਡ ਨੈਸ਼ਨਲ ਡੀ-ਵਾਰਮਿੰਗ ਦਿਵਸ ਅੱਜ 10 ਨਵੰਬਰ 2020 ਨੂੰ ਮਨਾਇਆ ਗਿਆ ਹੈ।

ਉਨਾਂ ਦੱਸਿਆ ਕਿ ਇਸ ਸਾਲ ਕੋਵਿਡ –19 ਦੇ ਚਲਦਿਆਂ ਸਕੂਲ ਅਤੇ ਆਗਣਵਾੜੀ ਸੈਂਟਰ ਬੰਦ ਹਨ। ਇਸ ਲਈ ਜੋ ਵੀ ਬੱਚੇ ਇਹ ਖੁਰਾਕ ਲੈਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਇਹ ਖੁਰਾਕ ਇਕ ਸਾਲ ਤੋਂ ਅੱਠਵੀਂ ਕਲਾਸ ਤੱਕ ਪੜਦੇ ਬੱਚਿਆਂ ਨੂੰ ਘਰ-ਘਰ ਜਾ ਕੇ ਏ.ਐਨ.ਐਮ. ਅਤੇ ਆਸ਼ਾ ਵਰਕਰ ਵੱਲੋਂ ਦਿੱਤੀ ਜਾਵੇਗੀ ਅਤੇ ਨੋਵੀਂ ਤੋਂ ਬਾਰਵੀਂ ਤੱਕ ਪੜਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਿੱਤੀ ਜਾਵੇਗੀ। ਇਸ ਮੌਕੇ ਡਾ. ਅਨਿਤਾ ਪ੍ਰਕਾਸ ਜਿਲਾ ਟੀਕਾਕਰਨ ਅਫਸਰ ਵੱਲੋਂ ਸੁਜਾਨਪੁਰ ਵਿਖੇ ਸੀਨੀਅਰ ਸੈਕਡਰੀ ਸਕੂਲ ਦਾ ਨਿਰੀਖਣ ਕੀਤੀ ਗਿਆ ਅਤੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ।

ਡਾ. ਅਨੀਤਾ ਪ੍ਰਕਾਸ ਜੀ ਵੱਲੋਂ ਦੱਸਿਆ ਗਿਆ ਕਿ ਜੋ ਬੱਚੇ ਖੁਰਾਕ ਤੋਂ ਵਾਂਝੇ ਰਹ ਗਏ ਹਨ। ਉਹਨਾਂ ਬੱਚਿਆਂ ਨੂੰ ਮਿਤੀ 17 ਨਵੰੰਬਰ ਨੂੰ ਮੋਪ-ਅੱਪ ਦਿਵਸ ਦੌਰਾਨ ਇਹ ਖੁਰਾਕ ਦਿੱਤੀ ਜਾਵੇਗੀ। ਇਸ ਮੌਕੇ ਤੇ ਪੰਕਜ ਕੁਮਾਰ ਜਿਲਾ ਆਰ.ਬੀ.ਐਸ.ਕੇ. ਕੁਆਰਡੀਨੇਟਰ, ਗੁਰਪ੍ਰੀਤ ਕੌਰ ਜਿਲਾ ਕਮਿਊਨਟੀ ਮੋਬਲਾਈਜਰ, ਅਨੀਤਾ ਐਲ.ਐਚ.ਵੀ. ਸੁਜਾਨਪੁਰ ਅਤੇ ਸਕੂਲ ਦਾ ਸਟਾਫ ਆਦਿ ਹਾਜਰ ਸਨ।

Related posts

Leave a Reply