ਡਾ.ਐੱਮ.ਐੱਸ.ਰੰਧਾਵਾ ਦੀ ਯਾਦ ਨੂੰ ਸਮਰਪਿਤ ਖੇਤੀ ਨਾਲ ਸਬੰਧਿਤ 30 ਜਨਵਰੀ ਨੂੰ ਰਾਸ਼ਟਰੀ ਸੈਮੀਨਾਰ : ਡਾ ਸਤਵਿੰਦਰ ਸਿੰਘ ਢਿੱਲੋਂ

ਸ.ਮਨਜੋਤ ਸਿੰਘ ਤਲਵੰਡੀ ਨੂੰ ਡਾ.ਐੱਮ.ਐੱਸ.ਰੰਧਾਵਾ ਯਾਦਗਾਰੀ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਗੜ੍ਹਦੀਵਾਲਾ 29 ਜਨਵਰੀ (CHOUDHARY) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਕਾਲਜ ਦੇ ਸੰਸਥਾਪਕ ਡਾ. ਐੱਮ.ਐੱਸ. ਰੰਧਾਵਾ ਦੀ ਯਾਦ ਨੂੰ ਸਮਰਪਿਤ “ਖੇਤੀ ਦੀ ਮੌਜ਼ੂਦਾ ਸਥਿਤੀ ਤੇ ਲੋਕ-ਪੱਖੀ ਬਦਲ” ਵਿਸ਼ੇ ਉੱਤੇ 30 ਜਨਵਰੀ, 2021 ਨੂੰ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਡਾ. ਸੁਖਪਾਲ ਸਿੰਘ (ਪ੍ਰਮੁੱਖ ਅਰਥ ਸ਼ਾਸਤਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਅਤੇ ਸ੍ਰੀ ਦਵਿੰਦਰ ਸ਼ਰਮਾ (ਖਾਦ ਪਦਾਰਥ ਤੇ ਖੇਤੀਬਾੜੀ ਨੀਤੀ ਮਾਹਰ, ਮੁਹਾਲੀ) ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨਗੇ।ਇਸ ਸਬੰਧੀ 28 ਜਨਵਰੀ, 2021 ਨੂੰ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਦੀ ਮੀਟਿੰਗ ਕਰਕੇ ਦੱਸਿਆ ਕਿ ਮੌਜ਼ੂਦਾ ਸਮੇਂ ਵਿੱਚ ਕਿਸਾਨੀ ਦੀ ਆਰਥਿਕ ਦਸ਼ਾ ਮੰਦਹਾਲੀ ਦੀ ਹਾਲਤ ਵਿੱਚ ਹੈ। ਇਸ ਲਈ ਖੇਤੀ ਦੀ ਮੌਜ਼ੂਦਾ ਪ੍ਰਣਾਲੀ ਵਿੱਚ ਤਬਦੀਲੀਆਂ ਕਰਨ ਦੀ ਜਰੂਰਤ ਹੈ।ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡਾ. ਸੁਖਪਾਲ ਸਿੰਘ ਆਪਣੇ ਵਿਚਾਰ ਇਸ ਸੈਮੀਨਾਰ ਵਿੱਚ ਕਿਸਾਨਾਂ ਨਾਲ ਸਾਂਝੇ ਕਰਨਗੇ। ਇਸ ਤੋਂ ਇਲਾਵਾ ਮੌਜ਼ੂਦਾ ਸਮੇਂ ਵਿੱਚ ਖਾਦ-ਪਦਾਰਥਾਂ ਦੀ ਪੂਰਤੀ ਲਈ ਖੇਤੀ ਵਿੱਚ ਜਿਹੜੀਆਂ ਤਬਦੀਲ਼ੀਆਂ ਦੀ ਲੋੜ ਹੈ, ਉਸ ਬਾਰੇ ਸ੍ਰੀ ਦਵਿੰਦਰ ਸ਼ਰਮਾ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਸਮਾਗਮ ਦਾ ਉਦਘਾਟਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ (ਆਨਰੇਰੀ ਮੁੱਖ ਸਕੱਤਰ, ਸ਼੍ਰੋ.ਗੁ.ਪ੍ਰੰ.ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ) ਕਰਨਗੇ ਅਤੇ ਡਾ. ਗੁਰਕਮਲ ਸਿੰਘ ਸਹੋਤਾ (ਸਾਬਕਾ ਡਾਇਰੈਕਟਰ,ਬਾਗਬਾਨੀ ਵਿਭਾਗ, ਪੰਜਾਬ ਸਰਕਾਰ) ਸੈਮੀਨਾਰ ਦੀ ਪ੍ਰਧਾਨਗੀ ਕਰਨਗੇ।ਇਹ ਸੈਮੀਨਾਰ ਸੰਤ ਸੇਵਾ ਸਿੰਘ ਜੀ (ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਸਾਹਿਬ, ਗੜ੍ਹਦੀਵਾਲਾ) ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕਾਲਜ ਵੱਲੋਂ ਹਰੇਕ ਸਾਲ ਕਿਸੇ ਸ਼ਖਸੀਅਤ ਨੂੰ ਸਮਾਜ ਵਿੱਚ ਵਧੀਆ ਲੋਕ-ਭਲਾਈ ਦੇ ਕਾਰਜ ਕਰਨ ਲਈ ਡਾ.ਐੱਮ.ਐੱਸ. ਰੰਧਾਵਾ ਯਾਦਗਾਰੀ ਐਵਾਰਡ ਦਿੱਤਾ ਜਾਂਦਾ ਹੈ। ਇਸ ਵਾਰ ਇਹ ਐਵਾਰਡ ਸ. ਮਨਜੋਤ ਸਿੰਘ (ਪ੍ਰਧਾਨ, ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ,ਗੜ੍ਹਦੀਵਾਲਾ ) ਨੂੰ ਦਿੱਤਾ ਜਾਵੇਗਾ। ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਇਲਾਕੇ ਦੇ ਸਮੂਹ ਕਿਸਾਨਾਂ ਨੂੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਹੈ।

Related posts

Leave a Reply