ਵੱਡੀ ਖ਼ਬਰ : ਰਾਸ਼ਟਰੀ ਅਧਿਆਪਕ ਐਵਾਰਡ ਲਈ ਸਿੱਖਿਆ ਮੰਤਰਾਲੇ ਨੇ ਇਨ੍ਹਾਂ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ: READ MORE: CLICK HERE::

ਚੰਡੀਗੜ੍ਹ: ਦੇਸ਼ ਭਰ ਦੇ 47 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਐਵਾਰਡ ਦਿੱਤਾ ਜਾਵੇਗਾ। ਸਿੱਖਿਆ ਮੰਤਰਾਲੇ ਨੇ ਇਨ੍ਹਾਂ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਹੈ। ਸਨਮਾਨਿਤ ਕੀਤੇ ਗਏ ਅਧਿਆਪਕਾਂ ਦੀ ਸੂਚੀ ਵਿੱਚ ਦਿੱਲੀ ਦੇ ਮਾਉਂਟ ਆਬੂ ਸਕੂਲ ਦੀ ਜੋਤੀ ਅਰੋੜਾ, ਹਰਿਆਣਾ ਦੇ ਸਰਕਾਰੀ ਸਕੂਲ ਅਧਿਆਪਕ ਮਨੋਜ ਕੁਮਾਰ ਲਖੜਾ, ਹਿਮਾਚਲ ਪ੍ਰਦੇਸ਼ ਦੇ ਲੈਕਚਰਾਰ ਨਰਦੇਵ ਸਿੰਘ, ਪੰਜਾਬ ਦੇ ਫਰੀਦਕੋਟ ਤੋਂ ਰਾਜਿੰਦਰ ਕੁਮਾਰ ਅਤੇ ਬੰਗਲੁਰੂ ਵਿੱਚ ਕੇਂਦਰੀ ਵਿਦਿਆਲਿਆ ਤੋਂ ਚੇਨਮਲਕਰ ਸ਼ਣਮੁਗਮ ਸ਼ਾਮਲ ਹਨ।

ਮੰਤਰਾਲੇ ਵੱਲੋਂ ਜਾਰੀ ਇੱਕ ਆਦੇਸ਼ ਮੁਤਾਬਕ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਲ 2020 ਲਈ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਲਈ ਰਾਸ਼ਟਰੀ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਚੋਣ ਕਮੇਟੀਆਂ ਅਤੇ 7 ਸੰਗਠਨ ਚੋਣ ਕਮੇਟੀਆਂ ਦੁਆਰਾ ਚੁਣੇ ਗਏ 153 ਅਧਿਆਪਕਾਂ ਦੀ ਸੂਚੀ ਦਾ ਜਾਇਜ਼ਾ ਲਿਆ ਸੀ।

Related posts

Leave a Reply