ਸ.ਸ.ਸ.ਸਕੂਲ ਅੰਬਾਲਾ ਜੱਟਾਂ ਵਿਖੇ ਐਨ.ਸੀ.ਸੀ. ਕੈਡਟਾਂ ਨੇ ਆਨ ਲਾਇਨ ਮਨਾਇਆ ਰਾਸ਼ਟਰੀ ਖੇਡ ਦਿਵਸ

ਗੜ੍ਹਦੀਵਾਲਾ 30 ਅਗਸਤ (ਚੌਧਰੀ) : ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਕਰਨਲ ਸੰਦੀਪ ਕੁਮਾਰ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਯੂਨਿਟ ਵਲੋਂ ਆਨ-ਲਾਇਨ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਸਰਕਾਰੀ ਨਿਯਮਾਂ ਦੀ ਪਾਲਨਾ ਕਰਦੇ ਹੋਏ ਐਨ.ਸੀ.ਸੀ ਕੈਡਟਾਂ ਵਲੋਂ ਅਪਣੇ ਅਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਇਸ ਵਾਰ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਜਿਸ ਵਿੱਚ ਕਾਰੋਨਾ ਮਹਾਮਾਰੀ ਤੋ ਬਚਾਵ ਸਬੰਧੀ ਸਰਕਾਰੀ ਹਿਦਾਇਤਾਂ ਦੀ ਪਾਲਨਾ ਕਰਦੇ ਹੋਏ ਅਪਣੇ ਘਰ ਦੇ ਨੇੜੇ ਤੰਦਰੂਸਤ ਭਾਰਤ ਸਬੰਧੀ ਅਜਾਦੀ ਦੌੜ੍ਹ ਲਗਾਈ ਅਤੇ ਅਪਣੇ ਆਪ ਨੂੰ ਅਤੇ ਅਪਣੇ ਭਾਰਤ ਨੂੰ ਤੰਦਰੂਸਤ ਰਖਣ ਲਈ ਸੌਂਹ ਖਾਦੀ।

ਫਿਟ ਇੰਡੀਆ ਵਲੋਂ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ (ਫਰੀਡਮ ਰਨ) ਜੋ ਕਿ ਮਿਤੀ 15 ਅਗਸਤ ਤੋੰ 02 ਅਕਤੂਬਰ ਤੱਕ ਚਲੇਗਾ।ਇਸ ਫਿਟਨੈਸ ਪ੍ਰੋਗਰਾਮ ਵਿੱਚ ਕੈਡਟ ਅਪਣੀ ਭਾਗੀਦਾਰੀ ਰੋਜ਼ ਕਸਰਤਾਂ ਕਰਕੇ ਨਿਭਾ ਰਹੇ ਹਨ, ਜਿਸ ਨਾਲ ਇਹਨਾਂ ਕੈਡਟਾਂ ਦਾ ਜਿਥੇ ਸਰੀਰਿਕ ਵਿਕਾਸ ਹੂੰਦਾ ਹੈ ਉਥੇ ਹੀ ਇਸ ਮਹਾਮਾਰੀ ਦੇ ਸਮੇਂ ਮਾਨਸੀਕ ਵਿਕਾਸ ਨੂੰ ਤਾਕਤ ਮਿਲਦੀ ਹੈ।ਇਸ ਮੌਕੇ ਤੇ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਕਿਹਾ ਕੀ ਕਸਰਤਾਂ ਨਾਲ ਵਿਦਿਆਰਥੀਆਂ ਦਾ ਸਰੀਰਿਕ,ਮਾਨਸੀਕ,ਭਾਵਨਾਤਮਿਕ ਅਤੇ ਸਮਾਜਿਕ ਵਿਕਾਸ ਹੂੰਦਾ ਹੈ।ਡਾ.ਕੁਲਦੀਪ ਮਨਹਾਸ ਨੇ ਦਸਿਆ ਕਿ ਇਸ ਫਿਟਨੈਸ ਪ੍ਰੋਗਰਾਮ ਫਰੀਡਮ ਦੌੜ੍ਹ ਵਿਚ ਵਿਦਿਆਰਥੀਆਂ ਵਲੌ ਬਹੁਤ  ਦਿਲਚਸਪੀ ਨਾਲ ਭਾਗ ਲਿਆ ਗਿਆ।

Related posts

Leave a Reply