ਐਨ.ਸੀ.ਸੀ ਅਫਸਰ ਕੁਲਦੀਪ ਸਿੰਘ ਮਨਹਾਸ 26 ਜਨਵਰੀ ਤੇ ਨੈਸ਼ਨਲ ਪੱਧਰੀ ਅਵਾਰਡ ਨਾਲ ਹੋਣਗੇ ਸਨਮਾਨਿਤ


ਗੜ੍ਹਦੀਵਾਲਾ 22 ਨਵੰਬਰ (ਚੌਧਰੀ ) : ਸਰਕਾਰੀ ਸੀਨੀਅਰ ਸੈਕੰਡਰੀ  ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ.ਅਫਸਰ ਡਾ.ਕੁਲਦੀਪ ਸਿੰਘ ਮਨਹਾਸ (ਸਟੇਟ ਅਵਾਰਡੀ)ਨੂੰ ਉਹਨਾਂ ਦੀਆਂ ਐਨ.ਸੀ.ਸੀ. ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਦੇ ਲਈ ਉਹਨਾਂ ਨੂੰ ਐਨ.ਸੀ.ਸੀ. ਵਲੋਂ ਨੈਸ਼ਨਲ ਪੱਧਰੀ ਅਵਾਰਡ ਨਾਲ ਨਵਾਜਿਆ ਜਾਵੇਗਾ। ਮਾਨਯੋਗ ਡਾਇਰੈਕਟਰ ਜਨਰਲ ਐਨ.ਸੀ.ਸੀ.ਨਵੀਂ ਦਿੱਲੀ,ਰੱਖਿਆ ਮੰਤਰਾਲਿਆਂ ਭਾਰਤ ਸਰਕਾਰ ਵਲੋ ਜਾਰੀ ਲਿਸਟ ਵਿੱਚ ਕੁਲ 160 ਐਵਾਰਡ ਧਾਰਕਾਂ ਦੇ ਨਾਮ ਸਮੇਤ ਪੰਜਾਬ,ਹਰਿਆਨਾ,ਹਿਮਾਚਲ ਪਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰੇਟ ਦੇ ਕੁਲ 8 ਅਤੇ ਜਿਲ੍ਹਾ ਹੁਸ਼ਿਆਰਪੁਰ ਤੋਂ ਇਕਲੌਤੇ ਐਨ.ਸੀ.ਸੀ ਅਫਸਰ ਦਾ ਨਾਮ ਸ਼ਾਮਿਲ ਹੈ, ਜਿਹਨਾਂ ਨੂੰ ਭਾਰਤੀ ਗਣਤੰਤਰ ਮੌਕੇ 26 ਜਨਵਰੀ ਨਵੀਂ ਦਿੱਲੀ ਤੋਂ  ਇਸ ਸਬੰਧੀ ਸਰਟੀਫਿਕੇਟ ਅਤੇ ਬੈਚ ਭੇਜੇ ਜਾਣਗੇ। ਜੋ ਸਬੰਧਿਤ ਐਨ.ਸੀ.ਸੀ ਗਰੂਪਾਂ ਹੈਡਕੁਆਟਰਾਂ ਦੇ ਵਿੱਚ ਭੇਜ ਦਿਤੇ ਜਾਣਗੇ।

ਡਾ. ਕੁਲਦੀਪ ਸਿੰਘ ਮਨਹਾਸ ਨੇ ਇਸ ਪ੍ਰਾਪਤੀ ਦਾ ਸੇਹਰਾ ਅਪਣੇ ਵਿਦਿਆਰਥੀਆਂ ਨੂੰ ਦਿਤਾ ਜਿਹਨਾਂ ਦੀ ਬਦੌਲਤ ਉਹਨਾਂ ਨੂੰ ਇਹ ਇਨਾਮ ਪ੍ਰਾਪਤ ਹੋਇਆ।ਇਸ ਸਬੰਧੀ ਉਹਨਾਂ ਨੇ ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ,ਕਰਨਲ ਸੰਦੀਪ ਕੁਮਾਰ,ਕਰਨਲ ਰਾਜੀਵ ਜੀ ਦਾ ਵਿਸ਼ੇਸ ਧੰਨਬਾਦ ਕੀਤਾ।ਉਹਨਾਂ ਕਿਹਾ ਕਿ ਇਹ ਮੇਰੇ ਲਈ ਫਕਰ ਦੀ ਗਲ ਹੈ ਕਿ ਐਨ.ਸੀ.ਸੀ. ਵਲੌ ਮੇਰੇ ਕੰਮਾਂ ਨੂੰ ਮਾਣ ਦਿਤਾ ਗਿਆ ਅਤੇ ਉਹ ਭੱਵਿਖ ਵਿੱਚ ਹੋਰ ਵੀ ਜ਼ੋਸ਼ ਨਾਲ ਕੰਮ ਕਰਨਗੇ। ਇਸ ਲਈ ਪਰਿਵਾਰ, ਸਮੂਹ ਸਕੂਲ ਸਟਾਫ, ਐਨ.ਸੀ.ਸੀ. ਅਫਸਰ ਸਾਥੀ, ਸਕੂਲ ਮੈਨਜਮੈਂਟ ਕਮੇਟੀ ਅਤੇ ਇਲਾਕਾ ਨਿਵਾਸੀਆਂ ਦਾ ਸ਼ੁਕਰ ਗੁਜਾਰ ਹਾਂ ਜਿਹਨਾਂ ਕਰਕੇ ਇਹ ਸਭ ਕੁਝ ਪ੍ਰਾਪਤ ਹੋਇਆ।

Related posts

Leave a Reply