LATEST: ਜਲਦੀ ਹੀ ਜਿਲਾ ਪਠਾਨਕੋਟ ਨੂੰ 2 ਹੋਰ ਮਿਲਣਗੇ ਸੀਵਰੇਜ ਟ੍ਰੀਟਮੈਂਟ ਪਲਾਂਟ

ਜਲਦੀ ਹੀ ਜਿਲਾ ਪਠਾਨਕੋਟ ਨੂੰ 2 ਹੋਰ ਮਿਲਣਗੇ ਸੀਵਰੇਜ ਟ੍ਰੀਟਮੈਂਟ ਪਲਾਂਟ
ਜਮਾਲਪੁਰ ਅਤੇ ਆਦਰਸ ਨਗਰ ਵਿੱਚ ਲਗਾਏ ਜਾਣਗੇ ਸੀਵਰੇਜ ਟ੍ਰੀਟਮੈਂਟ ਪਲਾਂਟ

ਪਠਾਨਕੋਟ, 2 ਅਗਸਤ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਇਸ ਸਮੇਂ ਸਿਟੀ ਪਠਾਨਕੋਟ ਲਈ ਲਾਡੋ ਚੱਕ ਵਿਖੇ ਲਗਾਇਆ ਗਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਈਫ ਲਾਈਨ ਸਿੱਧ ਹੋ ਰਿਹਾ ਹੈ ਅਤੇ ਆਉਂਣ ਵਾਲੇ ਟਾਈਮ ਵਿੱਚ ਦੋ ਹੋਰ ਟ੍ਰੀਟਮੈਂਟ ਪਲਾਂਟ ਜਮਾਲਪੁਰ ਅਤੇ ਆਦਰਸ ਨਗਰ ਸਰਨਾ ਵਿਖੇ ਲਗਾਏ ਜਾਣਗੇ। ਜਿਸ ਨਾਲ ਨਜਦੀਕੀ ਪਿੰਡਾਂ ਨੂੰ ਜੋੜ ਕੇ ਸੀਵਰੇਜ ਦੀ ਸੁਵਿਧਾ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਪਹਿਲਾ ਲਾਡੋ ਚੱਕ ਵਿਖੇ  2015 ਚੋਂ ਬਣਾਏ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕੂਝ ਖਰਾਬੀ ਆਉਂਣ ਕਾਰਨ ਬੰਦ ਰਿਹਾ ਸੀ ਪਰ 2019 ਤੋਂ ਇਹ ਸੀਵਰੇਜ ਟ੍ਰੀਟਮੈਂਟ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ ਸਹਿਰ ਦੇ ਕੂਝ ਹੋਰ ਖੇਤਰ ਵੀ ਇਸ ਸੀਵਰੇਜ ਟ੍ਰੀਟਮੇਂਟ ਨਾਲ ਜੋੜਨ ਦੀ ਯੋਜਨਾ ਹੈ।
ਜਾਣਕਾਰੀ ਦਿੰਦਿਆਂ ਸ੍ਰੀ ਦਵਿਤੇਸ ਵਿਰਦੀ ਸਬ ਡਿਵੀਜਨ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨੇ ਦੱਸਿਆ ਕਿ ਆਦਰਸ ਨਗਰ ਸਰਨਾ ਅਤੇ ਜਮਾਲਪੁਰ ਵਿਖੇ ਵੱਖ ਵੱਖ ਦੋ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਜਾਣੇ ਹਨ । ਉਨਾਂ ਦੱਸਿਆ ਕਿ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਨਾਂ ਦੋਨਾਂ ਪ੍ਰੋਜੈਕਟਾਂ ਦੇ ਟੈਂਡਰ ਲੱਗ ਚੁੱਕੇ ਹਨ । ਉਨਾਂ ਦੱਸਿਆ ਕਿ ਆਉਂਣ ਵਾਲੇ ਕਰੀਬ ਡੇਢ ਸਾਲ ਬਾਅਦ ਇਨਾਂ ਦੋਨੋ ਪ੍ਰੋਜੈਕਟਾਂ ਨੂੰ ਜਿਲਾ ਪਠਾਨਕੋਟ ਨੂੰ ਸਮਰਪਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਦੋਨੋਂ ਟ੍ਰੀਟਮੈਂਟ ਪਲਾਂਟਾਂ ਦੇ ਬਣਨ ਨਾਲ ਸਰਨਾ ਅਤੇ ਮਲਿਕਪੁਰ ਦੇ ਨਾਲ ਲੱਗਦੇ ਕਰੀਬ ਦਰਜਨਾਂ ਪਿੰਡਾਂ ਨੂੰ ਇਸ ਦਾ ਲਾਭ ਮਿਲੇਗਾ।

ਸਬ ਡਿਵੀਜਨ ਇੰਜੀਨੀਅਰ ਨੇ ਦੱਸਿਆ ਕਿ ਪਠਾਨਕੋਟ ਦੇ ਨਾਲ ਲਗਦੇ ਖੇਤਰ ਬਜਰੀ ਬੇਦੀ ਕੰਪਨੀ, ਲਮੀਨੀ, ਖਾਨਪੁਰ, ਮਾਮੂਨ,ਿਸ਼ਨਾ ਨਗਰ, ਰਾਮ ਸਰਨਮ ਕਲੋਨੀ,ਛੋਟਾ ਦੋਲਤਪੁਰ, ਨਿਊ ਮਿਊਨੀਸੀਪਲ ਕਲੋਨੀ,ਧੀਰਾ, ਲਾਡੋ ਚੱਕ ਆਦਿ ਹੋਰ ਖੇਤਰਾਂ ਨੂੰ ਵੀ ਲਾਡੋ ਚੱਕ ਵਿਖੇ ਲਗਾਏ ਟ੍ਰੀਟਮੈਂਟ ਪਲਾਂਟ ਨਾਲ ਜੋੜਨ ਦੀ ਯੋਜਨਾ ਹੈ ਜਿਸ ਤੇ ਕੰਮ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਕੋਵਿਡ-19 ਦੇ ਚਲਦਿਆਂ ਜਿਲਾ ਪਠਾਨਕੋਟ ਵਿੱਚ ਲੋਕਾਂ ਨੂੰ ਸਾਫ ਸਫਾਈ ਰੱਖਣ ਦੇ ਲਈ ਜਿਲਾ ਪ੍ਰਸਾਸਨ ਦੇ ਨਾਲ ਨਾਲ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪਠਾਨਕੋਟ ਵੱਲੋਂ ਵੀ ਲੋਕਾਂ ਨੂੰ ਸਾਫ ਸਫਾਈ ਬਣਾਈ ਰੱਖਣ ਦੇ ਲਈ ਜਾਗਰੁਕ ਕੀਤਾ ਜਾ ਰਿਹਾ ਹੈ।

Related posts

Leave a Reply