ਚੌਧਰੀ ਮੈਮੋਰੀਅਲ ਟਰੱਸਟ ਵੱਲੋਂ ਨਵ-ਨਿਰਮਾਣ ਕੁਮਾਰ ਆਡੀਟੋਰੀਅਮ ਕੇ.ਐਮ. ਐਸ ਕਾਲਜ ਨੂੰ ਸਮਰਪਿਤ : ਪ੍ਰਿੰਸੀਪਲ ਡਾ.ਸ਼ਬਨਮ ਕੌਰ


ਦਸੂਹਾ 8 ਜਨਵਰੀ (ਚੌਧਰੀ) : ਚੌਧਰੀ ਮੈਮੋਰੀਅਲ ਟਰੱਸਟ ਦਸੂਹਾ ਵੱਲੋ ਨਵ-ਨਿਰਮਾਣ ਕੀਤੇ ਗਏ ਕੁਮਾਰ ਆਡੀਟੋਰੀਅਮ ਨੂੰ ਅੱਜ ਵਿਧੀ ਪੂਰਵਕ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦਸੂਹਾ ਨੂੰ ਸੌਂਪਿਆ ਗਿਆ। ਇਸ ਮੌਕੇ ਤੇ ਚੌਧਰੀ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਚੌ. ਕੁਮਾਰ ਸੈਣੀ ਵੱਲੋਂ ਪ੍ਰਿੰਸੀਪਲ ਡਾ ਸ਼ਬਨਮ ਕੌਰ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਮਰਪਿਤ ਕੀਤਾ ਗਿਆ। ਚੇਅਰਮੈਨ ਨੇ ਪ੍ਰਿੰਸੀਪਲ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਇਸ ਕੁਮਾਰ ਆਡੀਟੋਰੀਅਮ ਦਾ ਉਦਘਾਟਨ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125ਵੇਂ ਜਨਮ ਦਿਹਾੜੇ ਮਿਤੀ 23 ਜਨਵਰੀ 2021 ਨੂੰ ਕਿਸੇ ਧਰਮ ਗੁਰੂ ਜੀ ਦੁਆਰਾ ਕਰਵਾਇਆ ਜਾਵੇ।

ਚੇਅਰਮੈਨ ਚੌ. ਕੁਮਾਰ ਸੈਣੀ ਨੇ ਦੱਸਿਆ ਕਿ ਇਹ ਆਡੀਟੋਰੀਅਮ 25 ਲੱਖ ਰੁਪਏ ਦੀ ਲਾਗਤ ਨਾਲ ਫੁੱਲੀ ਏ.ਸੀ ਅਤੇ 3600 ਵਰਗ ਫੁੱਟ ਏਰੀਏ ਵਿੱਚ ਬਣਿਆ ਹੋਇਆ ਹੈ। ਇਸ ਵਿੱਚ ਪ੍ਰੈਸ ਗੈਲਰੀ, ਵੀ.ਆਈ.ਪੀ ਗੈਲਰੀ ਤੋ ਇਲਾਵਾ 400 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ। ਇਸ ਮੌਕੇ ਤੇ ਕਾਲਜ ਦੇ ਡਾਇਰੈਕਟਰ ਡਾ.ਮਾਨਵ ਸੈਣੀ,ਟਰੱਸਟੀ ਰਿਟਾ.ਪ੍ਰਿੰਸੀਪਲ ਸਤੀਸ਼ ਕਾਲੀਆ,ਐਚ.ਓ.ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ (ਪਿੰਕੀ), ਕੁਸਮ ਲਤਾ,ਮਨਪ੍ਰੀਤ ਕੌਰ,ਦਿਕਸ਼ਾ ਕੁਮਾਰੀ,ਲਖਵਿੰਦਰ ਕੌਰ (ਬੇਬੀ),ਗੁਰਪ੍ਰੀਤ ਕੌਰ,ਦਿਕਸ਼ਾ ਪੁਰੀ,ਗੁਰਜੀਤ ਕੌਰ,ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ ਆਦਿ ਸ਼ਾਮਿਲ ਸਨ।

Related posts

Leave a Reply