ਨਵਨਿਯੁਕਤ ਮੰਡੀ ਬੋਰਡ ਦੇ ਡਾਇਰੈਕਟਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੂੰ ਕੀਤਾ ਸਨਮਾਨਿਤ

ਗੜ੍ਹਦੀਵਾਲਾ 2 ਜੁਲਾਈ (ਚੌਧਰੀ) : ਨਵੇਂ ਚੁਣੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੂੰ ਬਾਬਾ ਸਾਹਿਬ ਸੋਸ਼ਲ ਅਤੇ ਵੈਲਫੇਅਰ ਸੁਸਾਇਟੀ ਸੋਤਲਾ ਵਲੋਂ ਉਹਨਾਂ ਦੇ ਘਰ ਜਾ ਕੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਕਾਂਗਰਸ ਹਾਈਕਮਾਂਡ ਦਾ ਬਹੁਤ ਧੰਨਵਾਦ ਕੀਤਾ । ਜਿਹਨਾਂ ਨੇ ਪੰਜਾਬ ਦੇ ਦੋਆਬਾ ਖੇਤਰ ਨੂੰ ਇੰਨਾ ਮਾਣ ਬਖਸ਼ਿਆ ਹੈ। ਜਿਸ ਨਾਲ ਯੂਥ ਵਿੰਗ ਨੂੰ ਵੀ ਬੜਾ ਹੌਸਲਾ ਮਿਲਿਆ ਹੈ। ਇਸ ਮੌਕੇ ਤੇ ਪਿਤਾ ਸਰਦਾਰ ਜਸਵੰਤ ਸਿੰਘ ਚੌਟਾਲਾ,ਪ੍ਰਧਾਨ ਦਵਿੰਦਰ ਪਾਲ ਗੋਜਰਾ, ਵਾਸਦੇਵ ਸਿੰਘ,ਸੂਬੇਦਾਰ ਬਲਵੀਰ ਸਿੰਘ,ਜਥੇਦਾਰ ਗੁਰਪ੍ਰੀਤ ਸਿੰਘ, ਨੰਬਰਦਾਰ ਨਰਿੰਦਰ ਪਾਲ ਸਿੰਘ, ਗਿਆਨੀ ਮਹਿੰਦਰ ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply