NEWS VIRAL : ਬਸਪਾ ਨੇ ਦਿੱਤਾ ਕਾਂਗਰਸ ਨੂੰ ਧੋਬੀ ਪਟਕਾ, ਕਾਂਗਰਸੀ ਨੇਤਾ ਐਡਵੋਕੇਟ ਸਿਵ ਕੁਮਾਰ ਕਲਿਅਾਣ ਸਾਥੀਆਂ ਸਮੇਤ ਬਸਪਾ ‘ਚ ਸ਼ਾਮਿਲ

FATEHGARH SAHIB/HOSHAIRPUR  (ADESH PARMINDER SINGH) ਲੋਕ ਸਭਾ ਫਤਿਹਗੜ ਸਾਹਿਬ ਹਲਕਾ ਸਮਰਾਲਾ ਵਿੱਚ ਕਾਗਰਸ ਨੂੰ ਛੱਡ ਕੇ ਐਡਵੋਕੇਟ  ਸਿਵ ਕੁਮਾਰ ਕਲਿਅਾਣ ਅਾਪਣੇ ਸਾਥੀਅਾ ਸਮੇਤ ਬਸਪਾ ਸੂਬਾ ਪ੍ਧਾਨ ਸੀ੍ ਰਛਪਾਲ ਸਿੰਘ ਰਾਜੂ ਜੀ ਦੀ ਪ੍ਧਾਨਗੀ ਹੇਠ ਬਹੁਜਨ ਸਮਾਜ ਪਾਰਟੀ ਵਿੱਚ ਸਾਮਿਲ ਹੋਏ

ਜਿਨਾ ਵਿੱਚ ਵਿਜੇ ਕੁਮਾਰ,ਹੈਪੀ ਮਿਗਲਾਨੀ ਸੰਜੇ ਕੁਮਾਰ, ਵਰਿੰਦਰ ਕੁਮਾਰ,ਰੋਹਿਤ ਗਰਗ,ਸ਼ਤੀਸ਼ ਕੁਮਾਰ ਅਤੇ ਗੁਰਪੀ੍ਤ ਸਿੰਘ ਅਦਿ ਬਹੁਜਨ ਸਮਾਜ ਪਾਰਟੀ ਵਿੱਚ ਸਾਮਿਲ ਹੋਏ

ਐਡਵੋਕੇਟ ਸਿਵ ਕੁਮਾਰ ਕਲਿਅਾਣ ਨੂੰ ਲੋਕ ਸਭਾ ਇੰਚਾਰਜ ਫਤਿਹਗੜ ਸਾਹਿਬ ਨਿਯਕੁਤ

ਇਸ ਮੋਕੇ ਤੇ ਐਡਵੋਕੇਟ ਸਿਵ ਕੁਮਾਰ ਕਲਿਅਾਣ ਨੂੰ ਲੋਕ ਸਭਾ ਇੰਚਾਰਜ ਫਤਿਹਗੜ ਸਾਹਿਬ ਨਿਯਕੁਤ ਕੀਤਾ ਗਿਅਾ
ਇਸ ਮੋਕੇ ਤੇ ਸੂਬਾ ਸਕੱਤਰ ਦੇਸ ਰਾਜ ਚੌਹਾਨ,ਜੋਨ ਇੰਚਾਰਜ ਡਾ.ਜਸਪੀ੍ਤ ਸਿੰਘ , ਜਿਲਾ ਪ੍ਧਾਨ ਲੁਧਿਅਾਣਾ ਦਿਹਾਤੀ ਕੈਪਟਨ ਰਾਮ ਪਾਲ,ਦਲਵੀਰ ਸਿੰਘ ਮੰਡਿਅਾਲਾ,adv ਕਮਲਜੀਤ ਸਿੰਘ ਮੱਟੂ,ਅਦਿ ਹਾਜਰ ਸੀ

 

ਕੁਝ ਸੀਨੀਅਰ ਕਾਂਗਰਸੀ ਤੇ ਅਕਾਲੀ ਭਾਜਪਾ ਨੇਤਾ ਸਾਡੇ ਸੰਪਰਕ ‘ਚ – ਅਹੀਰ
HOSHIARPUR (ADESH PARMINDER SINGH) : ਬਸਪਾ ਦੇ ਜਿਲਾ ਪ੍ਰਧਾਨ ਹੁਸ਼ਿਆਰਪੁਰ ਪ੍ਰਸ਼ੋਤਮ ਅਹੀਰ ਨੇ ਐਡਵੋਕੇਟ ਸਿਵ ਕੁਮਾਰ ਕਲਿਅਾਣ ਤੇ ਉਂੱਨਾਂ ਦੇ ਸਾਥੀਆਂ ਦਾ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਸੁਆਗਤ ਕੀਤਾ ਹੈ ਉਂੱਨਾਂ ਕਿਹਾ ਕਿ ਬਸਪਾ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਜੀ ਦੇ ਸੰਪਰਕ ਵਿੱਚ ਹੁਸ਼ਿਆਰਪੁਰ ਜਿਲੇ ਦੇ ਕਾਂਗਰਸ ਤੇ ਅਕਾਲੀ ਭਾਜਪਾ ਦੇ ਅਨੇਕਾਂ ਆਗੂ ਤੇ ਵਰਕਰ ਹਨ।

ਮੌਕਾ ਆਉਣ ਤੇ ਸਭ ਨੂੰ ਪਾਰਟੀ ਚ ਸ਼ਾਮਿਲ ਕਰ ਲਿਆ ਜਾਵੇਗਾ। ਉਂੱਨਾ ਕਿਹਾ ਕਿ ਭਾਜਪਾ ਤੇ ਬਾਦਲ ਦਲ ਦਾ ਵਜੂਦ ਹੀ ਖਤਮ ਹੋ ਚੁੱਕਾ ਹੈ ਤੇ ਕਾਂਗਰਸ ਦੀ ਲੱਤ ਨੂੰ ਪੰਜਾਬ ਦੇ ਅਧਿਆਪਕਾਂ ਤੇ ਮੁਲਾਜਮਾਂ ਨੇ ਰੱਸੀ ਪਾਈ ਹੋਈ ਹੈ। ਅਜਿਹੇ ਹਾਲਾਤਾਂ ਵਿੱਚ ਇਮਾਨਦਾਰਾਂ ਨੇਤਾਵਾਂ ਤੇ ਵਰਕਰਾਂ ਦਾ ਝੁਕਾਅ ਬਸਪਾ ਵੱਲ ਹੋਣਾ ਸੁਭਾਵਿਕ ਹੈ।

 

Related posts

Leave a Reply