ਦਸੂਹਾ ਖੇਤਰ ‘ਚ ਅਵਾਰਾ ਪਸ਼ੂਆਂ ਨੂੰ ਲਗਾਏ ਜਾਣਗੇ ਨਾਈਟ ਰਿਫਲੈਕਟਰ

(ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਐਸ ਡੀ ਐਮ ਦਸੂਹਾ ਰਣਧੀਰ ਸਿੰਘ ਹੀਰ ਅਤੇੇ ਹੋਰ)

ਦਸੂਹਾ 21 ਦਸੰਬਰ (ਚੌਧਰੀ) : ਅੱਜ ਰਣਦੀਪ ਸਿੰਘ ਹੀਰ, ਪੀ.ਸੀ.ਐਸ.,ਉਪ ਮੰਡਲ ਮੈਜਿਸਟ੍ਰੇਟ,ਦਸੂਹਾ ਵਲੋਂ ਵੱਖ ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਤੇ ਸ੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ,ਡਿਪਟੀ ਕਮਿਸ਼ਨਰ,ਹੁਸਿ਼ਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਤ ਸਮੇਂ ਅਵਾਰਾ ਪਸ਼ੂਆਂ ਕਾਰਣ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਅਵਾਰਾ ਜਾਨਵਰਾਂ ਦੇ ਗਲਾਂ ਵਿੱਚ ਲਾਈਟ ਰਿਫਲੈਕਟਰ/ਸਟਿੱਕਰਪਾਏ ਜਾਣ ਬਾਰੇ ਵਿਚਾਰ ਚਰਚਾ ਕੀਤੀ ਗਈ।ਐਸ.ਡੀ.ਐਮ.ਹੀਰ ਵਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਅਵਾਰਾ ਪਸ਼ੁਆਂ ਦੇ ਗਲਾਂ ਵਿੱਚ ਰਿਫਲਕੈਟਰਾਂ /ਸਟਿੱਕਰ ਆਦਿ ਪਾਉਣ ਦੀ ਮੁਹਿੰਮ ਜਲਦੀ ਸ਼ੁਰੂ ਕੀਤੀ ਜਾਵੇ ।

(ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਐਸ ਡੀ ਐਮ ਦਸੂਹਾ ਰਣਧੀਰ ਸਿੰਘ ਹੀਰ ਅਤੇੇ ਹੋਰ)

ਇਸ ਸਮੇਂ ਸਮਾਜ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਇਸ ਕੰਮ ਦੀ ਪ੍ਰਸ਼ੰਸਾਕਰਦਿਆਂ ਕਿਹਾ ਕਿ ਇਹ ਇੱਕ ਸਮਾਜ ਭਲਾਈ ਲਈ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਸਰਦੀਆਂ ਵਿੱਚ ਧੁੰਦ ਆਦਿ ਕਾਰਣ ਰਾਤ ਸਮੇਂ ਅਵਾਰਾ ਪਸ਼ੂਆਂ ਦੀ ਵਜਾਹ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।ਉਨ੍ਹਾਂ ਵਲੋਂ ਇਸ ਕੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਐਸ.ਡੀ.ਐਮ. ਹੀਰ ਨੇ ਮੀਟਿੰਗ ਵਿੱਚ ਹਾਜਰ ਜੰਗਲਾਤ ਵਿਭਾਗ ਅਧਿਕਾਰੀਆਂ ਅਤੇ ਵੈਟਨਰੀ ਅਧਿਕਾਰੀਆਂ ਨੂੰ ਵੀ ਇਸ ਕੰਮ ਵਿੱਚ ਆਪਣੀ ਡਿਊਟੀ ਨਿਭਾਉਣ ਲਈ ਹਦਾਇਤ ਕੀਤੀ । ਇਸ ਮੀਟਿੰਗ ਵਿੱਚ ਸਮਾਜ ਸੇਵੀ ਸ੍ਰੀ ਅਰੁਣ ਕੁਮਾਰ ਸ਼ਰਮਾ, ਠਾਕੁਰ ਭਰਤ ਸਿੰਘ, ਵਿਜੇ ਸਿੰਘ, ਨੀਲਮ ਸ਼ਰਮਾ, ਕੁਲਦੀਪ ਸਿੰਘ, ਪੰਮਾਂ ਪੇਂਟਰ ਅਤੇ ਵੱਖ ਵੱਖ ਅਧਿਕਾਰੀ ਵੀ ਹਾਜਰ ਸਨ ।

Related posts

Leave a Reply