ਹੁਣ ਦਸੂਹਾ ‘ਚ ਚਾਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੀ ਖੈਰ ਨਹੀਂ : ਡੀ ਐਸ ਪੀ ਦਸੂਹਾ ਮੁਨੀਸ਼ ਸ਼ਰਮਾ

ਦਸੂਹਾ 9 ਜਨਵਰੀ (ਚੌਧਰੀ) : ਹੁਣ ਦਸੂਹਾ ‘ਚ ਚਾਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਤੇ ਪੁਲਸ ਨੇ ਸ਼ਕੰਜਾ ਕਸਣਾ ਸ਼ੁੁਰੂ ਕਰ ਦਿੱਤਾ ਹੈ।ਇਸ ਸਬੰਧੀ ਡੀ ਐਸ ਪੀ ਦਸੂਹਾ ਮੁਨੀਸ਼ ਸ਼ਰਮਾ ਨੇ ਚਾਇਨਾ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲੇ ਦੁਕਾਨ ਦਾਰਾਂ ਅਤੇ ਦਸੂਹਾ ਵਾਸੀਆਂ ਨੂੰ ਸਖਤ ਸ਼ਬਦਾਂ ਨਾਲ ਚੇਤਾਵਨੀ ਦਿੱਤੀ ਹੈ ਕਿ ਚਾਇਨਾ ਡੋਰ ਵੇਚਣਾ ਅਤੇ ਇਸਤੇਮਾਲ ਕਰਨਾ ਦੋਵੇਂ ਕਨੰਨੀ ਅਪਰਾਧ ਹਨ।ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ।ੳਨਾਂ ਨੇ ਕਿਹਾ ਕਿ ਇਹ ਡੋਰ ਜਾਨਲੇਵਾ ਹੈ।ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਨੇ ਦਸੂਹਾ ਵਾਸੀਆਂ ਨੂੰ ਚੰਗੇ ਨਾਗਰਿਕ ਹੋਣ ਦੇ ਨਾਤੇ ਇਸ ਜਾਨਲੇਵਾ ਡੋਰ ਨੂੰ ਵੇਚਣ ਵਾਲੇ ਦੁਕਾਨਦਾਰ ਦੀ ਸੂਚਨਾ ਦਸੂਹਾ ਥਾਣਾ ਦੇ ਟੈਲੀਫੋਨ ਨੰਬਰ 01883-285023 ਤੇ ਦੇਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰਖਿਆ ਜਾਵੇਗਾ।ਇਸ ਸਬੰਧ ਵਿਚ ਐਸ ਐਚ ਉ ਦਸੂਹਾ ਮਲਕੀਤ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਤੇ ਰੋਕ ਲਗਾਉਣ ਦੇ ਲਈ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਲਗਾਤਾਰ ਛਾਪਾ ਮਾਰੀ ਕੀਤੀ ਜਾ ਰਹੀ ਹੈ।ਲੋਕਾਂ ਦੀ ਜਾਨ ਨਾਲ ਖੇਡਣ ਵਾਲੇ ਕਿਸੇ ਵੀ ਦੁਕਾਨ ਦਾਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

Related posts

Leave a Reply