ਖੇਤੀ ਵਿਰੋਧੀ ਪਾਰਿਤ ਕਾਲੇ ਕਾਨੂੰਨ ਨਾਲ ਇਕੱਲੀ ਕਿਸਾਨੀ ਹੀ ਨਹੀਂ,ਹਰ ਵਰਗ ਬੁਰੀ ਤਰਾਂ ਹੋਵੇਗਾ ਪ੍ਰਭਾਵਿਤ : ਹਰਬੰਸ ਸਿੰਘ ਧੂਤ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ 23 ਵੇਂ ਦਿਨ ਵੀ ਸੰਘਰਸ਼ ਜਾਰੀ

ਗੜ੍ਹਦੀਵਾਲਾ 31 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 23ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਸਹੋਤਾ, ਅਮਰਜੀਤ ਸਿੰਘ ਮਾਹਲ, ਹਰਬੰਸ ਸਿੰਘ ਧੂਤ,ਦਵਿੰਦਰ ਸਿੰਘ ਚੌਹਕਾ ,ਚਰਨਜੀਤ ਸਿੰਘ ਚਠਿਆਲ, ਮਾਸਟਰ ਗੁਰਚਰਨ ਸਿੰਘ, ਮੋਹਣ ਸਿੰਘ ਮੱਲ੍ਹੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਜੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਅਤੇ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਇਸ ਸੰਘਰਸ਼ ਨੂੰ  ਹੋਰ ਤਿੱਖਾ ਕਰਕੇ ਕੇਂਦਰ ਸਰਕਾਰ ਦੀਆਂ  ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਅਤੇ ਪੰਜਾਬ ਦੇ ਲੋਕ  ਇਸ ਗੱਲ ਨੂੰ ਸਮਝ  ਗਏ ਹਨ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਿਲ ਇਕੱਲੀ ਕਿਸਾਨੀ ਨੂੰ ਬਰਬਾਦ ਨਹੀਂ ਕਰਨਗੇ,ਇਸ ਦੇ ਨਾਲ ਹਰ ਵਰਗ ਬਹੁਤ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ।  ਕਿਸਾਨਾਂ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਸੰਘਰਸ਼ ਵਿੱਚ ਅਨੇਕਾਂ ਹੋਰ ਵਰਗ ਵੀ ਜੋੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੂਰਾ ਪੰਜਾਬ  ਆਪਣੇ ਸੰਘਰਸ਼ ਨੂੰ ਤਿੱਖਾ ਕਰਕੇ ਹਰ ਕੀਮਤ ਤੇ ਇਨਸਾਫ ਲੈ ਕੇ ਹੀ ਸਾਹ ਲਵੇਗਾ।

ਇਸ ਮੌਕੇ ਹਰਜੀਤ ਸਿੰਘ ਮਿਰਜਾਪੁਰ, ਹਰਵਿੰਦਰ ਸਿੰਘ ਥੇਂਦਾ, ਕਾਮਰੇਡ ਸੰਤੋਖ ਸਿੰਘ,ਜਥੇਦਾਰ ਹਰਪਾਲ ਸਿੰਘ, ਪੱਪੂ ਕਾਲਰਾ, ਮਲਕੀਤ ਸਿੰਘ ਕਾਲਰਾ, ਨੰਬਰਦਾਰ ਸੁਖਵੀਰ ਸਿੰਘ ਭਾਨਾ, ਚਰਨ ਸਿੰਘ ਗੜ੍ਹਦੀਵਾਲਾ,ਮਨਦੀਪ ਸਿੰਘ ਭਾਨਾ, ਮੱਖਣ ਸਿੰਘ ,ਕੁਲਦੀਪ ਸਿੰਘ, ਸਤਪਾਲ ਸਿੰਘ ਹੀਰਾਰ, ਕਰਨੈਲ ਸਿੰਘ,ਬਲਦੇਵ ਸਿੰਘ, ਕਮਲ ਰੰਧਾਵਾ,ਮਨਜੀਤ ਸਿੰਘ ਮੱਲੇਵਾਲ੍ਹ,ਬਹਾਦਰ ਸਿੰਘ ਮਾਨਗੜ੍ਹ,ਸਮਰਵੀਰ ਸਿੰਘ,ਪ੍ਰੀਤਮ ਸਿੰਘ ਚੱਕਕਸ਼ਮ, ਮਲੂਕ ਸਿੰਘ, ਬਲਵੰਤ ਸਿੰਘ, ਕੁਲਦੀਪ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

Related posts

Leave a Reply