ਸੈਂਪਲਿੰਗ ਵਾਸਤੇ ਨਹੀਂ ਦੇ ਰਹੇ ਲੋਕ ਸਿਹਤ ਵਿਭਾਗ ਦਾ ਸਾਥ : ਡਾ ਬਿੰਦੂ ਗੁਪਤਾ


ਸਿਹਤ ਵਿਭਾਗ ਦੀ ਟੀਮ ਬਦਰੰਗ ਚਿੱਠੀ ਦੀ ਤਰ੍ਹਾਂ ਵਾਪਸ ਪਰਤੀ

ਪਠਾਨਕੋਟ 17 ਸਤੰਬਰ (ਰਜਿੰਦਰ ਰਾਜਨ/ਅਵਿਨਾਸ਼ ) : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਵੱਧ ਤੋਂ ਵੱਧ ਲੋਕਾਂ ਦੀ ਸੈਂਪਲਿੰਗ ਕਰਵਾਉਣ ਹਿੱਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੁਝ ਪਿੰਡ ਇਤਿਹਾਸ ਐਪ ਰਾਹੀਂ ਹਾਈ ਰਿਸਕ ਦਰਸਾਏ ਗਏ ਹਨ ।ਜਿਸ ਤਹਿਤ ਸੀ ਐੱਚ ਸੀ ਘਰੋਟਾ ਅਧੀਨ ਆਉਂਦਾ ਪਿੰਡ ਫਰੀਦਾਨਗਰ ਵੀ ਹਾਈ ਰਿਸਕ ਦਰਸਾਇਆ ਗਿਆ ਹੈ।

ਇਸ ਕਰਕੇ ਸੀਨੀਅਰ ਮੈਡੀਕਲ ਅਫ਼ਸਰ ਘਰੋਟਾ ਡਾ ਬਿੰਦੂ ਗੁਪਤਾ  ਵੱਲੋਂ ਪਿੰਡ ਦੇ ਸਰਪੰਚ ਰਾਹੀਂ ਅੱਜ ਕਰੋਨਾ ਸੈਂਪਲਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਮਲਟੀ ਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਮੋਟੀਵੇਟ ਕੀਤਾ ਗਿਆ ਅਤੇ ਪਿੰਡ ਦੇ ਸਰਪੰਚ ਵੱਲੋਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਂਟ ਵੀ ਵਾਰ ਵਾਰ ਕਰਵਾਈ ਗਈ ਪਰ ਕੋਈ ਵੀ ਵਿਅਕਤੀ ਸੈਂਪਲ ਦੇਣ ਵਾਸਤੇ ਨਹੀਂ ਆਇਆ ਸੈਂਪਲ ਲੈਣ ਵਾਸਤੇ ਆਈ ਟੀਮ ਦੋ ਵਜੇ ਤੱਕ ਉਡੀਕ ਕਰਕੇ ਵਾਪਸ ਚਲੀ ਗਈ ।

ਇਸ ਮੌਕੇ ਡਾ ਹਿਮਾਨੀ ਨੇ ਖੁਦ ਜਾ ਕੇ ਪਿੰਡ ਵਾਸੀਆਂ ਨੂੰ ਸੈਂਪਲਿੰਗ ਵਾਸਤੇ ਪ੍ਰੇਰਿਤ ਕੀਤਾ ਪ੍ਰੰਤੂ ਲੋਕਾਂ ਨੇ ਸੈਂਪਲ ਦੇਣ ਸਬੰਧੀ ਕੋਈ ਹਾਮੀ ਨਹੀਂ ਭਰੀ ।ਇਸ ਮੌਕੇ ਤੇ ਡਾਕਟਰ ਹਿਮਾਨੀ ,ਡਾ ਤਨਵੀ, ਡਾਕਟਰ ਸੰਜੀਵ ਰਾਜੇਸ਼ ਕੁਮਾਰ ਫਾਰਮੇਸੀ ਅਫ਼ਸਰ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ ।

Related posts

Leave a Reply