LETEST.. ਐਨ ਆਰ ਆਈ ਅਜੈਬ ਸਿੰਘ ਵਲੋਂ ਪਿੰਡ ਦੇ ਸਕੂਲ ਦੀਆਂ ਛੱਤਾਂ ਦੀ ਰਿਪੇਅਰ ਲਈ 50 ਹਜਾਰ ਰੁਪਏ ਭੇਂਟ

ਗੜ੍ਹਦੀਵਾਲਾ 2 ਮਾਰਚ(ਚੌਧਰੀ) : ਪਿੰਡ ਤਲਵੰਡੀ ਜੱਟਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਛੱਤਾਂ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ। ਸਕੂਲ ਦੀਆਂ ਛੱਤਾਂ ਦੀ ਮੁਰੰਮਤ ਦਾ ਕੰਮ ਹੁਣ ਸ਼ੁਰੂ ਕਰਵਾਇਆ ਗਿਆ ਹੈ। ਪਿੰਡ ਦੇ ਐਨ ਆਰ ਆਈ ਵੀਰ ਅਜੈਬ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕਨੇਡਾ ਵੱਲੋਂ ਸਕੂਲ ਦੀ ਛੱਤ ਦੀ ਮੁਰੰਮਤ ਦੇ ਲਈ 50 ਹਾਜ਼ਰ ਰੁਪਏ ਦੇ ਕੇ ਸਕੂਲ ਦੀ ਮਦਦ ਕੀਤੀ ਗਈ ਹੈ ।ਇਸ ਮੌਕੇ ਪਿੰਡ ਦੇ ਸਰਪੰਚ ਮਨਜੋਤ ਸਿੰਘ ਤਲਵੰਡੀ,ਬਲਵੀਰ ਕੌਰ, ਦਿਲਬਾਰਾ ਸਿੰਘ, ਮਨਧੀਰ ਸਿੰਘ, ਹਰਮੇਲ ਸਿੰਘ, ਪ੍ਰਦੀਪ ਸਿੰਘ ਹਰਮੇਲ ਸਿੰਘ, ਗੁਰਦੇਵ ਸਿੰਘ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ।

Related posts

Leave a Reply