ਐਨ ਆਰ ਆਈ ਸੁਰਿੰਦਰ ਸਿੰਘ ਜੌਹਲ ਵੱਲੋਂ ਕਿਸਾਨੀ ਸੰਘਰਸ਼ ਲਈ 20 ਹਜਾਰ ਦੀ ਰਾਸ਼ੀ ਭੇਂਟ


ਗੜਦੀਵਾਲਾ,10 ਜਨਵਰੀ (ਚੌਧਰੀ ) : ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਪਿੰਡ ਜੌਹਲ ਵੱਲੋਂ ਗੰਨਾ ਸੰਘਰਸ਼ ਕਮੇਟੀ ਦਸੂਹਾ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਨੂੰ ਕਿਸਾਨੀ ਸੰਘਰਸ਼ ਵਿੱਚ ਵਿਸੇਸ ਯੋਗਦਾਨ ਦਿੰਦੇ ਹੋਏ 20 ਹਜਾਰ ਦੀ ਰਾਸ਼ੀ ਭੇਟ ਕੀਤੀ ਗਈ।ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਨੇ  ਐਨ ਆਰ ਆਈ ਸੁਰਿੰਦਰ ਸਿੰਘ ਜੌਹਲ ਕੈਨੇਡਾ ਦਾ ਧੰਨਵਾਦ  ਕਰਦਿਆਂ ਕਿਹਾ ਕਿ  ਜੋ ਕਿਸਾਨੀ ਸੰਘਰਸ਼ ਨੂੰ ਤਨੋ ਮਨੋ ਧਨੋ ਸਹਿਯੋਗ ਦੇ ਰਹੇ ਹਨ ਉਨਾਂ ਦੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਅਗਾਂਹ ਵੀ ਵਧ ਚੜ ਕੇ ਕਿਸਾਨਾਂ ਦੇ ਹੱਕ ਵਿਚ ਸਮਰਥਨ ਕਰਦੇ ਹੋਏ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ  ਰੱਦ ਕਰਵਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਗਗਨਪ੍ਰੀਤ ਸਿੰਘ ਮੋਹਾਂ, ਹਰਵਿੰਦਰ ਸਿੰਘ ਜੌਹਲ, ਗੁਰਮੇਲ ਸਿੰਘ ਬੁੱਢੀ ਪਿੰਡ, ਤਰਸੇਮ ਸਿੰਘ ਅਰਗੋਵਾਲ, ਅਵਤਾਰ ਸਿੰਘ ਮਾਨਗਡ, ਜਤਿੰਦਰ ਸਿੰਘ ਸੱਗਲਾ, ਮੱਘਰ ਸਿੰਘ ਪੰਨਵਾਂ,ਡਾ  ਮੋਹਣ ਸਿੰਘ ਮੱਲੀ, ਪਰਮਜੀਤ ਸਿੰਘ, ਹਰਭਜਨ ਸਿੰਘ, ਪ੍ਰਦੀਪ ਸਿੰਘ ਆਦਿ ਸਮੇਤ ਕਿਸਾਨ ਹਾਜਰ ਸਨ।

Related posts

Leave a Reply