ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਵਲੋਂ 3 ਮਾਰਚ, ਦੀ ਮਹਾ ਰੋਸ ਰੈਲੀ ਵਿੱਚ ਸਾਮਿਲ ਹੋਣ ਦਾ ਐਲਾਨ: ਜਸਵੀਰ ਤਲਵਾੜਾ,ਸੰਜੀਵ ਧੂਤ ,ਤਿਲਕ ਰਾਜ

ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਵਲੋਂ ਮਿਤੀ 3/3/2012, ਦੀ ਮਹਾ ਰੋਸ ਰੈਲੀ ਵਿੱਚ ਸਾਮਿਲ ਹੋਣ ਦਾ ਐਲਾਨ ਜਸਵੀਰ ਤਲਵਾੜਾ,ਸੰਜੀਵ ਧੂਤ ,ਤਿਲਕ ਰਾਜ

ਗੜ੍ਹਦੀਵਾਲਾ / ਹੁਸ਼ਿਆਰਪੁਰ 2 ਮਾਰਚ (ਚੌਧਰੀ ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਕਲ ਮਿਤੀ 3 ਮਾਰਚ 2021 ਨੂੰ ਅਜਗਰ ਦੁਆਰਾ ਨਿਗਲੀਆ ਪੋਸਟਾਂ ਦੇ ਵਿਰੁੱਧ ਹੋ ਰਹੀ ਸਾਂਝੇ ਅਧਿਆਪਕ ਮੋਰਚੇ ਦੀ ਮਹਾ ਰੈਲੀ ਦਾ ਪੂਰਾ ਸਮਰਥਨ ਕਰਦੀ ਹੈ।ਜਿਥੇ ਕਮੇਟੀ ਇਕ ਪਾਸੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਰੇ ਹੀ ਸਾਥੀਆਂ ਨੂੰ ਇਸ ਮਹਾ ਰੈਲੀ ਵਿੱਚ ਪਹੁੰਚਣ ਦੀ ਅਪੀਲ ਕਰਦੀ ਹੈ ,ਉਥੇ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੰਦੀ ਹੈ ਕਿ ਜੇਕਰ ਸਰਕਾਰ ਨੇ ਹੁਣ ਆਪਣੀਆਂ ਲੂੰਬੜ ਚਾਲਾਂ ਨਾਲ ਸਾਨੂੰ ਤੰਗ ਕਰਨਾ ਨਾ ਛੱਡਿਆ ਤਾਂ ਅਸੀਂ ਸਰਕਾਰ ਦਾ ਉਹ ਹਾਲ ਕਰਾਗੇ ਜਿਸ ਦੀ ਕਲਪਨਾ ਇਸ ਸਰਕਾਰ ਨੇ ਸੁਪਨੇ ਵਿਚ ਵੀ ਨਹੀਂ ਕੀਤੀ ਹੋਵੇਗੀ। ਜਸਵੀਰ ਤਲਵਾੜਾ ਸੰਜੀਵ ਧੂਤ ਅਤੇ ਤਿਲਕ ਰਾਜ ਨੇ ਦੱਸਿਆ ਕਿ ਜਿੱਥੇ ਏਕ ਪਾਸੇ ਪੰਜਾਬ ਸਰਕਾਰ ਅਧਿਆਪਕਾ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੀ ਹੈ ਉਥੇ ਹੈ ਗਰੀਬਾ ਕੋਲੋ ਸਿੱਖਿਆ ਖੋਹਣ ਦੀਆਂ ਚਾਲਾ ਦਿਨ ਰਾਤ ਚਲਿਆ ਜਾ ਰਹੀਆਂ ਹਨ।ਉਹਨਾਂ ਦਦੀਅਕ ਕਿ
ਰੋਸ ਰੈਲੀ ਦਾ ਸਥਾਨ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਹੈ ਤੇ
ਸਮਾ 3:30 ਵਜੇ ਹੈ।

ਉਕਤ ਨੇਤਾਵਾਂ ਨੇ
ਦੂਰ ਵਾਲੇ ਸਾਥੀਆਂ ਨੂੰ 1/3 ਛੁੱਟੀ ਲਈ ਕੇ ਰੈਲੀ ਵਿਚ ਜਰੂਰ ਸਾਮਿਲ ਹੋਣ ਦੀ ਅਪੀਲ ਵੀ ਕੀਤੀ।ਉਹਨਾਂ ਕਿਹਾ ਕਿ
ਜੇਕਰ ਹੁਣ ਵਿਰੋਧ ਨਾ ਕੀਤਾ ਤਾਂ ਸਰਕਾਰ ਨੇ ਸਿੱਖਿਆ ਵਿਭਾਗ ਜਲਦੀ ਹੀ ਖਤਮ ਕਰ ਦੇਣਾ ਹੈ।
ਇਸ ਮੌਕੇ ਮਨਮੋਹਨ ਸਿੰਘ,ਪੰਕਜ ਮਿੱਡਾ, ਚਮਨ ਲਾਲ, ਰਮਨ ਚੌਧਰੀ, ਰਜਤ ਮਹਾਜਨ ,ਦਲਜੀਤ ਸਿੰਘ, ਪ੍ਰਿੰਸ ਕੁਮਾਰ, ਜਸਵੀਰ ਬੋਦਲ ,ਜਸਵਿੰਦਰ ਸਿੰਘ, ਭੁਪਿੰਦਰ ਸਿੰਘ,ਸਤ ਪਾਲ, ਪਰਮਜੀਤ ਸਿੰਘ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ ,ਵਿਕਾਸ ਸ਼ਰਮਾਂ ,ਅਸ਼ੋਕ ਕੁਮਾਰ, ਜਸਵਿੰਦਰ ਪਾਲ ਸਿੰਘ, ਬਲਦੇਵ ਟਾਂਡਾ, ਸਤ ਪਰਕਾਸ਼ ਵਰਿੰਦਰ ਵਿੱਕੀ,ਗੁਰਮੁਖ ਬਾਲਾਲਾ,ਸੰਜੀਵ ਕੋਈ ਆਦਿ ਸਾਮਿਲ ਸਨ।

Related posts

Leave a Reply