ਲੋਹੜੀ ਮੌਕੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਸਟਾਫ ਨੇ ਖੇਤੀ ਬਿਲਾਂ ਦੀਆਂ ਕਾਪੀਆਂ ਸਾੜੀਆਂ

ਗੜ੍ਹਦੀਵਾਲਾ 13 ਜਨਵਰੀ(ਚੌਧਰੀ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਡਾ.ਸਤਵਿੰਦਰ ਸਿੰਘ ਢਿੱਲੋ ਜੀ ਦੀ ਅਗਵਾਈ ਹੇਠ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ।ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ।ਜਿਸ ਦੌਰਾਨ ਵਿਦਿਆਰਥੀਆਂ ਨੇ ਦੇਸ਼ ਵਿੱਚ ਕਿਸਾਨ ਸੰਘਰਸ਼ ਕਰ ਰਹੇ ਲੋਕਾ ਦਾ ਮਨੋਬਲ ਵਧਾਉਣ ਲਈ ਕ੍ਰਾਂਤੀਕਾਰੀ ਸੁਰ ਦੇ ਗੀਤ ਗਾਏ।ਸੰਗੀਤ ਵਿਭਾਗ ਦੇ ਪ੍ਰੋਫੈਸਰ ਗੁਰਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਮਹੱਤਵ ਤੋ ਜਾਣੂ ਕਰਵਾਇਆ।

ਕਾਲਜ ਪ੍ਰਿਸੀਪਲ ਡਾ.ਸਤਵਿੰਦਰ ਸਿੰਘ ਢਿੱਲੋ ਨੇ ਭਾਰਤ ਸਰਕਾਰ ਵੱਲੋ ਪਾਸ ਕੀਤੇ ਖੇਤੀ ਬਿਲਾ ਦੇ ਨੁਕਸਾਨਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਸੰਯੁਕਤ ਕਿਸਾਨੀ ਮੌਰਚੇ ਦੇ ਸੰਘਰਸ਼ ਦੀ ਹਮਾਇਤ ਕਰਦੀਆਂ ਸਮੂਹ ਕਾਲਜ ਸਟਾਫ ਸਮੇਤ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਬਿਲਾਂ ਦੀਆਂ ਕਾਪੀਆਂ ਸਾੜ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ।ਇਸ ਮੌਕੇੇ ਪ੍ਰੋ.ਗਗਨਦੀਪ ਕੌਰ,ਪ੍ਰੋ.ਕਮਲਜੀਤ ਕੌਰ ਅਤੇ ਪ੍ਰੋ. ਦਿਲਜੀਤ ਕੌਰ ਅਤੇ ਵਰਤਰਾਜ ਨੇ ਆਪਣੀਆਂ ਪਰਿਵਾਰਕ ਖ਼ੁਸ਼ੀਆਂ ਸਾਝੇ ਕਰਦੇ ਹੋਏ ਵਿਦਿਆਰਥੀਆਂ ਤੇ ਸਟਾਫ ਨੂੰ ਮੂੰਗਫਲੀ, ਰਿਉੜੀਆਂ ਅਤੇ ਚਾਹ ਪਾਰਟੀ ਦਾ ਪ੍ਰਬੰਧ ਕੀਤਾ।ਅਖੀਰ ਵਿੱਚ ਪ੍ਰਿਸੀਪਲ ਡਾ. ਸਤਵਿੰਦਰ ਸਿੰਘ ਢਿੱਲੋ ਨੇ ਸਭਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸ਼ਾਮਿਲ ਸੀ।

Related posts

Leave a Reply