ਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ 44 ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤਾ ਪਿੱਟ ਸਿਆਪਾ

ਗੜ੍ਹਦੀਵਾਲਾ 21 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ 44ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਪਿੱਟ ਸਿਆਪਾ ਕੀਤਾ । ਅੱਜ ਧਰਨੇ ਦੀ ਅਗਵਾਈ ਕਰਦਿਆਂ ਡਾ ਮੋਹਣ ਸਿੰਘ ਮੱਲ੍ਹੀ, ਸੁਖਦੇਵ ਸਿੰਘ ਮਾਂਗਾ,ਗੁਰਪ੍ਰੀਤ ਸਿੰਘ ਹੀਰਾਹਰ,ਮਾਸਟਰ ਤਾਰਾ ਸਿੰਘ ਕੁੰਡਾਲੀਆਂ,ਗਗਨਪ੍ਰੀਤ ਸਿੰਘ ਮੋਹਾ ਸਮੇਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਮਨਮਾਨੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।ਇਸ ਮੌਕੇ ਪੰਜਾਬ ਸਿੰਘ ਮਾਨਗਡ਼੍ਹ,ਮਲਕੀਤ ਸਿੰਘ ਕਾਲਰਾ,ਸੁਰਜੀਤ ਸਿੰਘ ਡੱਫਰ,ਗੋਪਾਲ ਕ੍ਰਿਸ਼ਨ ਭਾਨਾ,ਮਹਿੰਦਰ ਸਿੰਘ ,ਰਣਵੀਰ ਸਿੰਘ ਭਾਨਾ,ਨੰਬਰਦਾਰ ਸੁਖਵੀਰ ਸਿੰਘ ਭਾਨਾ,ਰਾਮ ਸਿੰਘ ਭੱਟੀਆਂ,ਅਮਰੀਕ ਸਿੰਘ ਭੱਟੀਆਂ,ਜਗਜੀਤ ਸਿੰਘ ਜੰਡੋਰ,ਜਰਨੈਲ ਸਿੰਘ ਜੰਡੋਰ,ਟਹਿਲ ਸਿੰਘ ਘੁਮਿਆਰਾ,ਗੁਰਪ੍ਰੀਤ ਸਿੰਘ ਮੱਲ੍ਹੀ,ਸੰਦੀਪ ਸਿੰਘ,ਕੁਲਦੀਪ ਸਿੰਘ ਮਾਨਗਡ਼੍ਹ,ਸੁਖਵਿੰਦਰ ਸਿੰਘ ਸੁੱਖਾ ਭਾਨਾ, ਕਰਨੈਲ ਸਿੰਘ ਡੱਫਰ,ਮਹਿੰਦਰ ਸਿੰਘ ਕੁੰਡਾਲੀਆਂ,ਜਸਵਿੰਦਰ ਸਿੰਘ ਕੁੰਡਾਲੀਆਂ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply