ਮਾਨਗੜ੍ਹ ਟੋਲ ਪਲਾਜ਼ਾ ਵਿਖੇ ਧਰਨੇ ਦੇ ਦਸਵੇਂ ਦਿਨ ਵੀ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤਾ ਰੋਸ ਪ੍ਰਦਰਸ਼ਨ

ਗੜ੍ਹਦੀਵਾਲਾ 19 ਅਕਤੂਬਰ ( ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਅੱਜ ਗਿਆਰਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਪਿੱਟ ਸਿਆਪਾ ਕੀਤਾ ਗਿਆ।

ਇਸ ਮੌਕੇ ਜਥੇਦਾਰ ਹਰਪਾਲ ਸਿੰਘ,ਡਾਕਟਰ ਮਝੈਲ ਸਿੰਘ,ਦਵਿੰਦਰ ਸਿੰਘ ਚੋਹਕਾ,ਮਾਸਟਰ ਤਾਰਾ ਸਿੰਘ ਕੁੰਡਾਲੀਆਂ,ਰਾਜਬੀਰ ਸਿੰਘ ਰਾਜਾ (ਬ੍ਰਦਰਜ਼ ਟਰਾਂਸਪੋਰਟ ਹੁਸ਼ਿਆਰਪੁਰ) ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਆਰਡੀਨੈੱਸ ਜਾਰੀ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਇਸ ਦੇ ਦਿੱਤਾ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਕਿਸਾਨ, ਮਜ਼ਦੂਰ,ਆੜ੍ਹਤੀਏ ਤੇ ਛੋਟਾ ਵਪਾਰੀ ਵਰਗ ਬਿਲਕੁਲ ਤਬਾਹ ਹੋ ਕੇ ਰਹਿ ਜਾਵੇਗਾ। ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਤੇ ਪੂੰਜੀਪਤੀਆਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨੀ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਹੈ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਿਸਾਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਸਬੰਧੀ ਮਸਲਾ ਨਾ ਹੱਲ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ।ਇਸ ਮੌਕੇ ਗਿਆਨੀ ਬਗੀਚਾ ਸਿੰਘ,ਹਰਜੀਤ ਸਿੰਘ ਮਿਰਜ਼ਾਪੁਰ,ਹਰਪ੍ਰੀਤ ਸਿੰਘ,ਨਿਰਮਲ ਸਿੰਘ ਚੋਹਕਾ,ਮਨਜੀਤ ਸਿੰਘ ਚੰਡੀਦਾਸ,ਹਰਦੇਵ ਸਿੰਘ,ਸੁਰਿੰਦਰ ਸਿੰਘ, ਕੁਲਤਾਰ ਸਿੰਘ,ਮੰਨਾ ਪੰਚ ਝਿੰਗੜ ਕਲਾਂ,ਸੇਮਾ ਅਰਗੋਵਾਲ,ਮਹਿੰਦਰ ਸਿੰਘ,ਜਗਦੀਸ਼ ਸਿੰਘ ਮਾਨਗੜ੍ਹ,ਮੀਨਾ ਹਰਦੋਪੱਟੀ,ਪਰਮਜੀਤ ਸਿੰਘ, ਸੁਖਮਨਜੀਤ ਸਿੰਘ,ਬਹਾਦਰ ਸਿੰਘ ਮਾਨਗੜ੍ਹ,ਜਰਨੈਲ ਸਿੰਘ,ਸਤਨਾਮ ਸਿੰਘ,ਮਲਕੀਤ ਸਿੰਘ,ਅਜੀਤ ਸਿੰਘ ਕਾਲਰਾ,ਬਲਦੇਵ ਸਿੰਘ ਨੰਬਰਦਾਰ, ਬਲਜਿੰਦਰ ਸਿੰਘ, ਕੁੱਕੀ ਬਡਿਆਲ ਸੋਢੀ, ਹੈਪੀ, ਅਮਨ, ਰਿਸ਼ੂ ਪੰਨਵਾਂ, ਗੋਪੀ, ਸੁੱਖਾ ਗੋਂਦਪੁਰ, ਪ੍ਰਗਟ ਮਾਨਗੜ੍ਹ, ਮਹਿੰਦਰ ਸਿੰਘ ਮਾਨਗੜ੍ਹ ,ਸੋਢੀ ਮਾਨਗੜ੍ਹ, ਬੱਬੂ ਮਾਨਗੜ੍ਹ ਆਦਿ ਭਾਰੀਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

Related posts

Leave a Reply