ਮੰਗਲਵਾਰ ਨੂੰ ਗੜ੍ਹਦੀਵਾਲਾ ਖੇਤਰ ‘ਚ 3 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜੀਟਿਵ

(ਕੋਰੋਨਾ ਟੈਸਟ ਕਰਦੇ ਹੋਏ ਸਿਹਤ ਕਰਮਚਾਰੀ)

ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀ ਐਚ ਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਡਿਸਪੈਂਸਰੀ, ਪੀ ਐਚ ਸੀ ਭੂੰਗਾ ਵਿਖੇ ਕਰੋਨਾ ਸਬੰਧਤ ਰੋਟੀਨ ਸੈਂਪਲਿੰਗ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 122 ਲੋਕਾਂ ਦੇ ਰੇਪਿਡ ਟੈਸਟ ਕੀਤੇ ਸਨ ਜਿਨ੍ਹਾਂ ਵਿੱਚੋਂ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਬਾਕੀ ਲੋਕਾਂ ਦੀਆਂ ਰਿਪੋਟਾਂ ਬਿਲਕੁਲ ਠੀਕ ਆਈਆਂ ਹਨ।ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਕਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਇਹ ਸਰਕਾਰ ਦੇ ਦਿੱਤੇ ਗਏ ਦਿਸ਼ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨ । ਜਿਸ ਨਾਲ ਕਿ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਤੇ ,ਡਾਕਟਰ ਸ਼ਿਵਾਨੀ ਬਾਂਸਲ, ਡਾਕਟਰ ਅਰਚਨਾ,ਸਰਤਾਜ ਸਿੰਘ, ਜਗਦੀਪ ਸਿੰਘ,ਅਰਪਿੰਦਰ ਸਿੰਘ,ਜਸਵਿੰਦਰ ਕੁੁਮਾਰ, ਸੁਰਿੰਦਰ ਕੁਮਾਰ,ਅਸ਼ਵਨੀ ਕੁਮਾਰ ( ਸਾਰੇ ਹੈਲਥ ਵਰਕਰ),ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਹਾਜ਼ਰ ਸਨ।

Related posts

Leave a Reply