ਕੈਨੇਡਾ ਦੇ ਸੱਟਡੀ ਵੀਜ਼ਾ ਲਗਵਾਉਣ ਦੇ ਨਾਂ ਤੇ 22 ਲੱਖ 50 ਹਜ਼ਾਰ ਦੀ ਠੱਗੀ ਮਾਰਨ ‘ਚ ਇੱਕ ਗਿਰਫਤਾਰ


ਗੁਰਦਾਸਪੁਰ 17 ਅਕਤੂਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵੱਲੋ ਇਕ ਵਿਅਕਤੀ ਨੂੰ ਕਨੇਡਾ ਦਾ ਸੱਟਡੀ ਵੀਜ਼ਾ ਲਗਵਾਉਣ ਦੇ ਨਾਂ ਤੇ 22 ਲੱਖ 50 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ ।

ਗੁਰਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਮਾਨ ਨੇ ਪੁਲਿਸ ਦੇ ਉਚ ਅਧਿਕਾਰੀਆ ਨੂੰ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੇ ਪੁੱਤਰ ਗੁਰਅਮਿ੍ਤਪਾਲ ਸਿੰਘ ਨੇ ਸਾਲ 2018 ਵਿਚ ਬਾਰਵੀਂ ਦੀ ਪਰੀਖਿਆ ਪਾਸ ਕੀਤੀ ਸੀ ਅਤੇ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਉਸਦੇ ਬੇਟੇ ਨੇ ਉਨ੍ਹਾਂ ਨੂੰ ਦਸਿਆ ਕਿ ਉਸ ਦਾ ਇਕ ਦੋਸਤ ਅਮ੍ਰਿਤਸਰ ਦੇ ਇਕ ੲੈਜੰਟ ਤੋਂ ਕਨੇਡਾ ਦਾ ਸੱਟਡੀ ਵੀਜ਼ਾ ਲਗਵਾ ਰਿਹਾ ਹੈ।ਇਸ ਉਪਰਾਂਤ ਏਜੰਟ ਸਚਿਨ ਸ਼ਰਮਾ ਵਾਸੀ ਬਟਾਲਾ ਰੋਡ ਅਮਿ੍ਤਸਰ ਗੱਲ-ਬਾਤ ਕਰਨ ਲਈ ਉਹਨਾ ਦੇ ਘਰ ਆਇਆ।

ਇਸ ਦੋਰਾਨ ਸਚਿਨ ਸ਼ਰਮਾ ਨੇ ਕਿਹਾ ਕਿ ਕਨੇਡਾ ਦਾ ਸੱਟਡੀ ਵੀਜ਼ਾ ਲਗਾੳੇਣ ਲਈ 23 ਲੱਖ ਰੁਪਏ ਦਾ ਖਰਚ ਹੋਵੇਗਾ।ਇਸ ਉਪਰਾਂਤ ਉਸ ਨੇ ਆਪਣੇ ਬੇਟੇ ਦੇ ਪੜਾਈ ਦੇ ਸਰਟੀਫ਼ਿਕੇਟਾਂ ਦੀਆ ਫੋਟੋ ਕਾਪੀਆ ਅਤੇ ਪਾਸਪੋਰਟ ਸਚਿਨ ਸ਼ਰਮਾ ਨੂੰ ਦੇ ਦਿੱਤਾ।ਇਸ ਉਪਰਾਂਤ ਉਸ ਨੇ ਸਚਿਨ ਸ਼ਰਮਾ ਵੱਲੋਂ ਦਿੱਤੇ ਬੈਂਕ ਖਾਤੇ ਰਾਹੀਂ ਅਤੇ ਨਕਦ 22 ਲੱਖ 52 ਹਜ਼ਾਰ 4 ਸੋ ਰੁਪਏ ਦੇ ਦਿੱਤੇ ।

ਕਾਫ਼ੀ ਸਮਾਂ ਬੀਤੀ ਜਾਣ ਉਪਰਾਂਤ ਵੀ ਉਸ ਦੇ ਬੇਟੇ ਦਾ ਸੱਟਡੀ ਵੀਜ਼ਾ ਨਹੀਂ ਲੱਗਿਆ ਤਾਂ ਇਸ ਬਾਰੇ ਉਸ ਨੇ ਸਚਿਨ ਸ਼ਰਮਾ ਅਤੇ ਉਸ ਦੇ ਪਿਤਾ ਚੰਦਰਕਾਂਤ ਸ਼ਰਮਾ ਤੋਂ ਪੁਛਿਆ ਤਾਂ ਇਹ ਉਸ ਨੂੰ ਟਾਲ਼-ਮਟੋਲ਼ ਕਰਦੇ ਰਹੇ ਉਸ ਦੇ ਪੇਸੇ ਵੀ ਵਾਪਿਸ ਨਹੀਂ ਕੀਤੇ । ਪੁਲਿਸ ਵੱਲੋਂ ਇਸ ਸੰਬੰਧ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਸਚਿਨ ਸ਼ਰਮਾ ਨੂੰ ਹਿਰਾਸਤ ਵਿਚ ਲੈ ਲਿਆ ਆ ਹੈ । ਇਸ ਸੰਬੰਧ ਵਿਚ ਪੁਲਿਸ ਸਟੇਸ਼ਨ ਤਿੱਬੜ ਮੁਖੀ ਕੁਲਵੰਤ ਸਿੰਘ ਨੇ ਦਸਿਆ ਕਿ ਸਚਿਨ ਸ਼ਰਮਾ ਨੂੰ ਮਾਨਯੋਗ ਅਦਾਲਤ ਵੱਲੋਂ ਜੇਲ ਵਿਚ ਭੇਜ ਦਿੱਤਾ ਗਿਆ ਹੈ ।

Related posts

Leave a Reply