BREKING..ਗੜ੍ਹਦੀਵਾਲਾ ‘ਚ 1020 ਨਸ਼ੀਲੀ ਗੋਲੀਆਂ ਸਣੇ ਇੱਕ ਕਾਬੂ

ਗੜਦੀਵਾਲਾ 27 ਜਨਵਰੀ (CHOUDHARY) : ਪੁਲਿਸ ਨੇ ਇਕ ਵਿਅਕਤੀ ਨੂੰ 1020 ਨਸ਼ੀਲੀ ਗੋਲਿਆਂ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਪਰਮਜੀਤ ਸਿੰਘ ਆਪਣੇ ਸਾਥੀਆਂ ਸਮੇਤ ਤਲਵੰਡੀ ਤੇ ਖੇੜਾ ਸਾਹਿਬ ਤੋਂ ਬੈਰਕਪੁਰ ਰੋੜ ਤੇ ਮੌਜੂਦ ਸੀ ਤਾਂ ਸੜਕ ਦੀ ਦੱਖਣ ਵਾਲੀ ਸਾਈਡ ਕੱਚੇ ਰਸਤੇ ਤੇ ਇੱਕ ਮੋਨਾ ਵਿਅਕਤੀ ਹੱਥ ਵਿਚ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਆਉਂਦਾ ਦਿਖਾਈ ਦਿਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਵਜ਼ਨਦਾਰ ਮੋਮੀ ਲਿਫਾਫਾ ਥੱਲੇ ਸੁੱਟ ਦਿੱਤਾ ਤੇ ਪਿੱਛੇ ਮੁੜਨ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਗਿ੍ਰਫਤਾਰ ਕੀਤਾ। ਪੁਲਿਗ ਵਲੋਂ ਨਾਂ ਪਤਾ ਪੁੱਛਣ ਤੇ ਉਸਨੇ ਅਪਣਾ ਨਾਂ ਕਸ਼ਮੀਰਾ ਸਿੰਘ ਪੁੱਤਰ ਧਰਮ ਸਿੰਘ ਵਾਸੀ ਖਿਆਲਾ ਬੁਲੰਦਾ ਥਾਣਾ ਗੜਦੀਵਾਲ ਜਿਲਾ ਹੁਸਿਆਰਪੁਰ  ਦੱਸਿਆ। ਪੁਲਿਸ ਨੇ ਕਸ਼ਮੀਰਾ ਸਿੰਘ ਵਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਗੋਲੀਆਂ ਬਿਨਾ ਮਾਰਕਾ ਰੰਗ ਚਿੱਟਾ ਖੁੱਲੀਆਂ ਬਰਾਮਦ ਹੋਈਆਂ। ਜਿਸ ਤੇ ਬ੍ਰਾਮਦ ਸ਼ੁਦਾ ਗੋਲੀਆ ਰੰਗ ਚਿੱਟਾ ਦੀ ਗਿਣਤੀ ਕੀਤੀ ਜੋ ਕੁੱਲ (1020) ਇੱਕ ਹਾਜਰ ਵੀਹ ਹੋਇਆਂ ।ਕਸ਼ਮੀਰਾ ਸਿੰਘ ਉਕਤ ਨੇ ਗੋਲੀਆਂ ਰੱਖਣ ਸਬੰਧੀ ਕੋਈ ਡਾਕਟਰੀ ਪਰਚੀ ਜਾ ਚਿੱਟ ਪੇਸ਼ ਨਹੀਂ ਕਰ ਸਕਿਆ ਅਤੇ ਜਿਸ ਨੇ ਦੱਸਿਆ ਕਿ ਇਹ ਨਸ਼ੇ ਦੀਆਂ ਗੋਲੀਆਂ ਹਨ। ਪੁਲਿਸ ਨੇ ਆਰੋਪੀ ਕਸ਼ਮੀਰਾ ਸਿੰਘ ਵਾਸੀ ਖਿਆਲਾ ਬੁਲੰਦਾਂ ਤੇ ਜੁਰਮ 22-61-85 ਐਨ ਡੀ ਪੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply