ਗੜ੍ਹਦੀਵਾਲਾ ਖੇਤਰ ‘ਚ 23 ਨਸ਼ੀਲੇ ਟੀਕਿਆਂ ਸਣੇ ਇੱਕ ਕਾਬੂ


ਗੜ੍ਹਦੀਵਾਲਾ 21 ਦਸੰਬਰ (ਚੌਧਰੀ) : ਥਾਣਾ ਗੜ੍ਹਦੀਵਾਲਾ ਦੇ ਮੁੱਖੀ ਇੰਸਪੈਕਟਰ ਬਲਵਿੰਦਰਪਾਲ ਦੀ ਯੋਗ ਅਗਵਾਈ ਹੇਠ ਗੜ੍ਹਦੀਵਾਲਾ ਪੁਲਿਸ ਵੱਲੋਂ ਗਸ਼ਤ ਵੀ ਚੈਕਿੰਗ ਦੌਰਾਨ ਇੱਕ ਮਸਤੀਵਾਲ,ਸ਼ੇਖਾ ,ਬਿਜਲੀ ਘਰ ਮੋੜ ਵੱਲ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਟੀ ਪੁਆਇੰਟ ਪਿੰਡ ਮਿਰਜ਼ਾਪੁਰ ਤੋਂ ਥੋੜ੍ਹਾ ਪਿੱਛੇ ਹਨ ਤਾਂ ਕਰੀਬ ਡੇਢ ਵਜੇ ਮਸਤੀਵਾਲ ਤੋਂ ਗੜ੍ਹਦੀਵਾਲਾ ਸਾਈਡ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਦੇ ਸੱਜੇ ਹੱਥ ਵਿੱਚ ਕਾਲੇ ਰੰਗ ਮੋਮੀ ਲਿਫਾਫਾ ਫੜਿਆ ਹੋਇਆ ਸੀ।ਜਿਸ ਨੇ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਆਪਣੇ ਹੱਥ ਵਿਚ ਫੜੀਆਂ ਹੋਈਆਂ ਲਿਫਾਫਾ ਖੱਬੇ ਪਾਸੇ ਵੱਲ ਸੁਟ ਦਿਤਾ।ਪੁਲਿਸ ਪਾਰਟੀ ਵੱਲੋਂ ਸ਼ੱਕ ਪੈਣ ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਪਹਿਚਾਣ ਪੁੱਛੀ ਤਾਂ ਉਸ ਨੇ ਆਪਣਾ ਨਾਮ ਪਰਵੀਨ ਕੁਮਾਰ ਉਰਫ ਕੁਕੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਗੋਂਦ ਪੁਰ ਥਾਣਾ ਗੜ੍ਹਦੀਵਾਲਾ ਦੱਸੀ। ਜਦੋਂ ਪੁਲੀਸ ਪਾਰਟੀ ਨੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 23 ਟੀਕੇ ਨਸ਼ੀਲੇ ਬਰਾਮਦ ਹੋਏ। ਗੜ੍ਹਦੀਵਾਲਾ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਐਨ ਡੀ ਪੀ ਐੱਸ ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply