ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਇਕ ਕਾਬੂ


ਗੁਰਦਾਸਪੁਰ 4 ਦਸੰਬਰ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ 150 ਨਸ਼ੇ ਵਾਲੀਆ ਗੋਲ਼ੀਆਂ ਸਮੇਤ ਇਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਹਾਇਕ ਸਬ ਇੰਸਪੈਕਟਰ ਕਸ਼ਮੀਰ ਸਿੰਘ ਸੀ ਆਈ ਏ ਸਟਾਫ ਗੁਰਦਾਸਪੁਰ  ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਪੁੱਲੀ ਪਿੰਡ ਹਰਦੋਬਥਵਾਲਾ ਤੌ ਜਤਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ  ਕਲੋਨੀ ਹਯਾਤਨਗਰ ਨੂੰ ਸ਼ੱਕ ਪੈਣ ਤੇ ਉਸ ਪਾਸੋ 150 ਨਸ਼ੇ ਵਾਲੀਆ ਗੋਲ਼ੀਆਂ ਬਰਾਮਦ ਕਰਕੇ ਕਾਬੂ ਕੀਤਾ ਤੇ  ਥਾਨਾਂ ਸਦਰ ਗੁਰਦਾਸਪੁਰ ਸੂਚਨਾ ਦਿੱਤੀ ਜਿਸ ਤੇ ਤਫਸ਼ੀਸੀ ਅਫਸਰ ਨੇ ਮੋਕਾਂ ਤੇ ਪੁੱਜ ਕੇ ਜਤਿੰਦਰ ਸਿੰਘ ਪਾਸੋ ਬਰਾਮਦ ਨਸ਼ੇ ਵਾਲੀਆ 150 ਨਸ਼ੇ ਵਾਲੀਆ ਗੋਲ਼ੀਆਂ ਕੱਬਜੇ ਵਿੱਚ ਲੈ ਕੇ ਇਸ ਸੰਬੰਧ ਵਿੱਚ ਪੁਲਿਸ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply