2 ਕਿੱਲੋ 200 ਗ੍ਰਾਮ ਚਰਸ ਸਮੇਤ ਇਕ ਕਾਬੂ


ਗੁਰਦਾਸਪੁਰ 25 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 2 ਕਿੱਲੋ 200 ਗ੍ਰਾਮ ਚਰਸ ਸਮੇਤ ਇਕ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਹਾਇਕ ਸਬ ਇੰਸਪੈਕਟਰ ਕੰਚਨ ਕਿਸ਼ੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਡਾਲਾ ਮੋੜ ਤੇ ਨਾਕਾਬੰਦੀ ਕੀਤੀ ਹੋਈ ਸੀ ਸ਼ੱਕ ਪੈਣ ਤੇ ਸੁਧੀਰ ਕੁਮਾਰ ਪੁੱਤਰ ਧਿਆਨ ਸਿੰਘ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਨੂੰ ਆਲਟੋ ਕਾਰ ਸਮੇਤ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਦੇ ਡੇਸ਼ ਬੋਰਡ ਵਿੱਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆਂ ਜਿਸ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਪੁਲਿਸ ਸਟੇਸ਼ਨ ਬਹਿਰਾਮਪੁਰ ਨੂੰ ਸੁਚਿਤ ਕੀਤਾ ਅਤੇ ਮੋਕਾਂ ਤੇ ਤਫਤੀਸ਼ੀ ਅਫਸਰ ਭੇਜਣ ਲਈ ਕਿਹਾ ਇਸ ਬਾਰੇ ਮੋਕਾਂ ਤੇ ਹਰਜੀਤ ਸਿੰਘ ਸਹਾਇਕ ਇੰਸਪੈਕਟਰ ਤਫਤੀਸ਼ੀ ਅਫਸਰ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਮਹੇਸ਼ ਕੁਮਾਰ ਉਪ ਪੁਲਿਸ ਕਪਤਾਨ ਦੀਨਾਨਗਰ ਦੀ ਨਿਗਰਾਨੀ ਹੇਠ ਕਾਬੂ ਕੀਤੇ ਸੁਧੀਰ ਕੁਮਾਰ ਦੀ ਤਲਾਸ਼ੀ ਕੀਤੀ ਤਾਂ 2 ਕਿੱਲੋ 2 ਸੋ ਗ੍ਰਾਮ ਚਰਸ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply