ਨਸ਼ੇ ਵਾਲ਼ੀਆਂ 380 ਗੋਲ਼ੀਆਂ ਸਮੇਤ ਇਕ ਕਾਬੂ



ਗੁਰਦਾਸਪੁਰ 3 ਜਨਵਰੀ (ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ  ਦੀ ਪੁਲਿਸ ਵੱਲੋਂ ਇਕ ਵਿਅਕਤੀਆਂ ਨੂੰ ਨਸ਼ੇ ਵਾਲੀਆ 380 ਗੋਲ਼ੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 

ਸਬ ਇੰਸਪੈਕਟਰ ਜਗਦੀਸ਼ ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ  ਨੇ ਦਸਿਆਂ ਕਿ ਉਹ ਪਲਿਸ ਸਟੇਸ਼ਨ ਵਿਖੇ ਹਾਜ਼ਰ ਸੀ ਕਿ ਤਾਂ ਸਹਾਇਕ ਸਬ ਇੰਸਪੈਕਟਰ ਲਸ਼ਕਰ ਸਿੰਘ ਨੇ ਫ਼ੋਨ ਕਰਕੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁੱਲ ਡਰੇਨ ਕੋਟਲੀ ਹਰਚੰਦਾ ਮੋਜੂਦ ਸੀ ਤਾਂ ਸੱਤਪਾਲ ਸਿੰਘ ਉਰਫ ਪਾਲਾ ਪੁੱਤਰ ਬਲਕਾਰ ਸਿੰਘ ਵਾਸੀ ਮੋਚਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁੱਢਾ ਬਾਲਾ ਜੋ ਮੋਟਰ-ਸਾਈਕਲ ਤੇ ਸਵਾਰ ਹੋ ਕੇ ਪਿੰਡ ਸਲੋਪੁਰ ਸਾਈਡ ਤੋਂ ਆ ਰਹੇ ਸਨ ਨੂੰ ਸ਼ੱਕ ਪੈਣ ਉੱਪਰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨਿਸ਼ਾਨ ਸਿੰਘ ਦੋੜ ਗਿਆ ਅਤੇ ਸੱਤਪਾਲ ਸਿੰਘ ਨੂੰ ਕਾਬੂ ਕੀਤਾ ਹੈ ਜਿਸ ਦੇ ਮੋਟਰ-ਸਾਈਕਲ ਦੇ ਹੈਂਡਲ ਦੇ ਨਾਲ ਬੰਨੇ ਮੋਮੀ ਲਿਫ਼ਾਫ਼ੇ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾ ਤੇ ਪਹੁੰਚੋ ਜਿਸ ਤੇ ਉਸ ਨੇ ਮੋਕਾ ਤੇ ਪੁੱਜ ਕੇ ਲਿਫਾਫੇ ਦੀ ਤਲਾਸ਼ੀ ਕੀਤੀ ਤਾ ਇਸ ਵਿੱਚੋਂ ਨਸ਼ੇ ਵਾਲ਼ੀਆਂ 380 ਗੋਲ਼ੀਆਂ ਬਰਾਮਦ ਕੀਤੀਆਂ ।  

Related posts

Leave a Reply