ਕਮਾਦ ਦੀ ਫਸਲ ਉਪਰ ਦਵਾਈ ਸਪਰੇਅ ਕਰਦੇ ਹੋਏ ਇੱਕ ਦੀ ਮੌਤ


ਗੁਰਦਾਸਪੁਰ 4 ਸਤੰਬਰ ( ਅਸ਼ਵਨੀ ) :- ਖੇਤਾਂ ਵਿਚ ਫਸਲਾਂ ਉਪਰ ਦਵਾਈ ਸਪਰੇਅ ਕਰਦੇ ਹੋਏ ਦਵਾਈ ਦਾ ਅਸਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੋਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਅਧੀਨ ਪੈਂਦੇ ਪਿੰਡ ਦਲੇਰਪੁਰ ਵਸਨੀਕ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਆਪਣੀ ਕਮਾਦ ਦੀ ਫਸਲ ਉਪਰ ਦਵਾਈ ਦਾ ਛਿੜਕਾਅ ਕਰ ਰਿਹਾ ਸੀ,ਦਵਾਈ ਦਾ ਅਸਰ ਇਸ ਉਪਰ ਹੋਣ ਕਾਰਨ ਇਹ ਖੇਤ ਵਿਚ ਹੀ ਡਿੱਗ ਪਿਆ ਤੇ ਕੁਝ ਸਮੇਂ ਬਾਅਦ ਇਸ ਦੀ ਮੌਤ ਹੋ ਗਈ। ਇਸ ਸੰਬੰਧ ਵਿਚ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵਲੋ 174 ਅਧੀਨ ਕਾਰਵਾਈ ਕੀਤੀ ਗਈ ਹੈ।

Related posts

Leave a Reply