ਦੁਖਦਾਈ ਮੌਤ: ਏ.ਸੀ ਦਾ ਕੰਪਰੈਸ਼ਰ ਫਟਣ ਨਾਲ ਇੱਕ ਦੀ ਮੌਤ ਇੱਕ ਜਖਮੀ 

ਏ.ਸੀ ਦਾ ਕੰਪਰੈਸ਼ਰ ਫਟਣ ਨਾਲ ਇੱਕ ਦੀ ਮੌਤ ਇੱਕ ਜਖਮੀ 
 
ਗੜ੍ਹਸ਼ੰਕਰ 22 ਜੂਨ (ਅਸ਼ਵਨੀ ਸ਼ਰਮਾ) -ਸ਼ਹਿਰ ਦੀ ਦਾਣਾ ਮੰਡੀ ਦੇ ਨਜ਼ਦੀਕ ਕੇਲੇ ਦੇ ਗੋਦਾਮ ਤੇ ਏ.ਸੀ.ਠੀਕ ਕਰਨ ਆਏ ਮਕੈਨਿਕ ਦੀ ਏ ਸੀ ਦਾ ਕੰਪਰੈਸ਼ਰ ਫਟਣ ਨਾਲ ਇੱਕ ਦੀ ਮੌਤ ਤੇ ਇਕ ਜ਼ਖਮੀ ਹੈ ਗਿਆ।ਦੁਪਿਹਰ ਬਾਅਦ ਮਾਹੌਲ ਉਸ ਸਮੇਂ ਤਨਾਅਪੁਰਣ ਹੋ ਗਿਆ ਜਦੋਂ ਦਾਣਾ ਮੰਡੀ ਗੜ੍ਹਸ਼ੰਕਰ ਦੇ ਨਜ਼ਦੀਕ ਕੇਲੇ ਦੇ ਗੋਦਾਮ ਤੇ ਏ ਸੀ ਠੀਕ ਕਰਨ ਆਏ ਐਮ ਚਿਲ ਕੰਪਨੀ ਦੇ ਕਰਿੰਦਿਆਂ ਨਾਲ ਹਾਦਸਾ ਵਾਪਰ ਗਿਆ।
 
ਜਦੋਂ ਏ ਸੀ ਦਾ ਕੰਪਰੈਸ਼ਰ ਫਟਣ ਨਾਲ 1 ਵਿਅਕਤੀ ਦੀ ਮੌਤ ਅਤੇ 1 ਜ਼ਖਮੀ ਹੋ ਗਿਆ। ਏ ਸੀ ਦਾ ਕੰਪਰੈਸ਼ਰ ਫਟਣ ਦਾ ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਮ੍ਰਿਤਕ ਦੇਹ ਦੇ ਚੀਥੜੇ ਤੱਕ ਉੜ ਗਏ। ਜਿਸ ਨਾਲ ਦਹਿਸ਼ਤ ਦਾ  ਮਾਹੌਲ ਬਣ ਗਿਆ। ਮੌਕੇ ਤੇ ਡੀ ਐਸ ਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਅਤੇ ਇਕਬਾਲ ਸਿੰਘ ਐਸ ਐਚ ਓ ਗੜ੍ਹਸ਼ੰਕਰ ਆਪਣੀ ਪੁਲਿਸ ਪਾਰਟੀ ਟੀਮ ਨਾਲ ਪੁੱਜੇ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਖਮੀ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਿਲ ਕਰਵਾਇਆ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਓਮ ਪ੍ਰਕਾਸ਼ ਰੂੜਕੀ ਰੋਹਤਕ ਵਜੋਂ ਹੋਈ ਹੈ।

Related posts

Leave a Reply