ਖੜੇ ਪੀਟਰ ਰੇਹੜੇ ਵਿੱਚ ਟਰੱਕ ਵੱਲੋਂ ਟਕਰਾ ਜਾਣ ਕਾਰਨ ਇਕ ਦੀ ਮੌਤ ਅਤੇ ਇੱਕ ਜਖਮੀ


ਗੁਰਦਾਸਪੁਰ 17 ਦਸੰਬਰ ( ਅਸ਼ਵਨੀ ) :- ਗੁਰਦਾਸਪੁਰ-ਕਲਾਨੋਰ ਸੜਕ ਉੱਪਰ ਅੱਡਾ ਸ਼ੇਖ਼ੂਪੁਰ ਵਿਖੇ ਖੜੇ ਪੀਟਰ ਰੇਹੜੇ ਵਿੱਚ ਟਰੱਕ ਵੱਲੋਂ ਟਕਰਾ ਜਾਣ ਕਾਰਨ ਇਕ ਦੀ ਮੋਤ ਅਤੇ ਇਕ ਵਿਅਕਤੀ ਗੰਭੀਰ ਜਖਮੀ ਹੋ ਗਿਆ । ਮਲਕੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਨੇ ਦਸਿਆਂ ਕਿ ਬੀਤੇ ਦਿਨ ਉਸ ਦਾ ਪਿਤਾ ਬਲਕਾਰ ਸਿੰਘ ਅਤੇ ਸੁਲਖਣ ਸਿੰਘ ਪੁੱਤਰ ਉਜਾਗਰ ਸਿੰਘ ਰੋਜ਼ਾਨਾ ਦੀ ਤਰਾ ਪਾਲਕ ਧੰਨੀਆ ਸਬਜ਼ੀ ਮੰਡੀ ਗੁਰਦਾਸਪੁਰ ਲੈ ਕੇ ਜਾਣ ਲਈ ਪੀਟਰ ਰੇਹੜੇ ਉੱਪਰ ਲੋਡ ਕਰਕੇ ਅੱਡਾ ਸੇਖੂਪਰ ਆਪਣੇ ਹੱਥ ਖੜੇ ਸਨ ਬਲਕਾਰ ਸਿੰਘ ਅਤੇ ਸੁਲਖਣ ਸਿੰਘ ਪੀਟਰ ਰੇਹੜੇ ਦੀ ਪਿਛੱਲੀ ਸਾਈਡ ਬੈਠੇ ਸਨ ਇਕ ਟਰੱਕ ਕਰੀਬ 3.40 ਵਜੇ ਸਵੇਰੇ ਕਲਾਨੋਰ ਸਾਈਡ ਤੋਂ ਆਇਆ ਜਿਸ ਨੂੰ ਕੋਈ ਨਾ ਮਾਲੂਮ ਵਿਅਕਤੀ ਚਲਾ ਰਿਹਾ ਸੀ ਜਿਸ ਨੇ ਕਥਿਤ ਤੋਰ ਤੇ ਆਪਣਾ ਟਰੱਕ ਤੇਜ਼ ਰਫ਼ਤਾਰ ਨਾਲ ਲਿਆ ਕੇ ਪੀਟਰ ਰੇਹੜੇ ਦੇ ਪਿੱਛੇ ਮਾਰ ਦਿੱਤਾ ਜਿਸ ਕਾਰਨ ਪੀਟਰ ਰੇਹੜੇ ਦੇ ਪਿੱਛੇ ਬੈਠੇ ਬਲਕਾਰ ਸਿੰਘ ਦੀ ਮੋਤ ਹੋ ਗਈ ਅਤੇ ਸੁਲਖਣ ਸਿੰਘ ਗੰਭੀਰ ਜਖਮੀ ਹੋ ਗਿਆ ਪੀਟਰ ਰੇਹੜੇ ਦਾ ਵੀ ਕਾਫ਼ੀ ਨੁਕਸਾਨ ਹੋਇਆਂ । ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆ ਕਿ ਮਲਕੀਤ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਅਨਪਛਾਤੇ ਟਰੱਕ ਡਰਾਇਵਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply