34 ਗ੍ਰਾਮ ਹੈਰੋਇਨ ਸਮੇਤ ਇੱਕ ਨੂੰ ਪੁਲਸ ਨੇ ਦਬੋਚਿਆ

ਗੁਰਦਾਸਪੁਰ 30 ਅਗਸਤ ( ਅਸ਼ਵਨੀ ) :- ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵਲੋ ਇਕ ਵਿਅਕਤੀ ਨੂੰ 34 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਸਬ ਇੰਸਪੈਕਟਰ  ਪਰਸ ਰਾਮ ਨੇ ਦੱਸਿਆ ਕਿ ਉਹ ਥਾਣਾ ਤਿੱਬੜ  ਹਾਜਰ ਸੀ ਕਿ ਏ ਐਸ ਆਈ ਸੱਤ ਪਾਲ ਸਪੈਸਲ ਬ੍ਰਾਂਚ ਗੁਰਦਾਸਪੁਰ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਪੁਲਿਸ ਪਾਰਟੀ ਸਮੇਤ ਗਸਤ ਕਰਦੇ ਹੋਏ ਮੁੱਖਬਰ ਦੀ ਇਤਲਾਹ ਤੇ ਦਲਬੀਰ ਪੈਲਸ ਨੇੜੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਗੁਰਦਾਸਪੁਰ ਸਾਇਡ ਤੋਂ  ਜੋਗਿੰਦਰ ਪਾਲ ਪੁੱਤਰ ਪਰਮਾ ਨੰਦ ਵਾਸੀ ਪੁੱਲ ਤਿੱਬੜੀ ਜੋ ਇੱਕ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.06 -ਜੇ -9600 ਉਪਰ ਸਵਾਰ ਹੋ ਕੇ ਆਇਆ ਜਿਸਨੂੰ ਸ਼ੱਕ ਪੈਣ ਤੇ ਰੋਕ ਕੇ ਕਾਬੂ ਕੀਤਾ ਹੈ।ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਜਿਸਦੀ ਇਤਲਾਹ ਮਿਲਣ ਤੇ ਸਮੇਤ ਪੁਲਿਸ ਪਾਰਟੀ ਮੌਕੇ ਉਪਰ ਪੁੱਜ ਕੇ ਕਾਬੂ ਕੀਤੇ ਵਿਅਕਤੀ ਦੀ ਤਲਾਸੀ ਕੀਤੀ ਤਾਂਂ 34 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।

Related posts

Leave a Reply