ਨਸ਼ੇ ਵਾਲ਼ੀਆਂ 620 ਗੋਲ਼ੀਆਂ ਸਮੇਤ ਇਕ ਕਾਬੂ


ਗੁਰਦਾਸਪੁਰ 5 ਦਸੰਬਰ (ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਿਲਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਨਸ਼ੇ ਵਾਲ਼ੀਆਂ 620 ਗੋਲ਼ੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                 
ਗੁਰਬਚਨ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਰਣੀਆ ਡਰੇਨ ਦੇ ਕੰਡੇ ਤੌ ਅਵਤਾਰ ਸਿੰਘ ਪੁੱਤਰ ਮਿਲਖਾਂ ਸਿੰਘ ਵਾਸੀ ਰਣੀਆ ਨੂੰ ਸਾਈਕਲ ਦੇ ਹੈਂਡਲ ਦੇ ਨਾਲ ਬੰਨੇ ਮੋਮੀ ਲਿਫ਼ਾਫ਼ੇ ਸਮੇਤ ਸ਼ੱਕ ਪੈਣ ਉੱਪਰ ਰੋਕ ਕੇ ਮੋਮੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਗਿਆ ਤਾਂ ਇਸ ਵਿੱਚੋਂ 220 ਨਸ਼ੇ ਵਾਲੀਆ ਗੋਲ਼ੀਆਂ ਟਰਾਮਾਡੋਲ ਅਤੇ 400 ਨਸ਼ੇ ਵਾਲੀਆ ਗੋਲ਼ੀਆਂ ਇਟੀਜੋਲਮ ਬਰਾਮਦ ਹੋਈਆ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply