ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਆਮ ਬੱਚਿਆਂ ਵਾਂਗ ਮੁਹੱਈਆ ਕਰਵਾਈ ਜਾ ਰਹੀ ਹੈ ਆਨਲਾਈਨ ਸਿੱਖਿਆ : ਗੌਤਮ


ਰੋਜ਼ਾਨਾ ਦੁਪਹਿਰ ਦੋ ਵਜੇ ਮਾਪਿਆਂ ਕੋਲੋਂ ਲਈ ਜਾਂਦੀ ਹੈ ਆਨਲਾਈਨ ਫੀਡਬੈਕ

ਸਿੱਖਿਆ ਵਿਭਾਗ ਪਠਾਨਕੋਟ ਲਾਕਡਾਉਨ ਦੌਰਾਨ ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀਆਂ ਦੇ ਸਿੱਖਿਆ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿਚ ਹੋਇਆ ਕਾਮਯਾਬ

ਪਠਾਨਕੋਟ, 9 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਸਿੱਖਿਆ ਵਿਭਾਗ ਪਠਾਨਕੋਟ ਕੋਵਿਡ 19 ਮਹਾਂਮਾਰੀ ਦੌਰਾਨ ਜਿਥੇ ਆਮ ਬੱਚਿਆਂ ਨੂੰ ਆਨ-ਲਾਈਨ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਸਫ਼ਲ ਹੋਇਆ ਹੈ ਉਥੇ ਹੀ ਇਨਕਲੂਸਿਵ ਐਜੂਕੇਸ਼ਨ ਫਾਰ ਡਿਸੇਬਲ ਪ੍ਰਾਇਮਰੀ ਅਤੇ ਸੈਕੰਡਰੀ ਮੱਧ ਅਧੀਨ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਵਿਭਾਗ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕਾਂ ਅਤੇ ਆਈ. ਈ. ਵੀ. ਸਹਾਇਕਾ ਵੱਲੋਂ ਲਗਾਤਾਰ ਆਨਲਾਈਨ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਇਹਨਾਂ ਬੱਚਿਆਂ ਵਾਸਤੇ ਰੋਜ਼ਾਨਾ ਅਧਿਆਪਕਾਂ ਵੱਲੋਂ ਆਨ-ਲਾਈਨ ਐਜੁਕੇਸ਼ਨ, ਵੋਕੇਸ਼ਨਲ ਟ੍ਰੇਨਿੰਗ ਅਤੇ ਏਡੀਅਲ ਐਕਟੀਵਿਟੀ ( ਰੋਜ਼ਮਰਾ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਸਾਰੀਆਂ ਐਕਟੀਵਿਟੀਆਂ ਅਤੇ ਸਵੇਰ ਸ਼ੁਰੂ ਹੋਣ ਤੋਂ ਲੈਕੇ ਰਾਤ ਸੌਣ ਤੱਕ ਦੀਆਂ ਸਾਰੀਆਂ ਕਿਰਿਆਵਾਂ ਦੀ ਸਿਖਲਾਈ) ਦੀਆਂ ਵੀਡੀਓਜ਼ ਬਣਾ ਕੇ ਭੇਜੀਆਂ ਜਾ ਰਹੀਆਂ ਹਨ।

ਰੋਜ਼ਾਨਾ ਦੁਪਹਿਰ ਦੋ ਵਜੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਫੀਡਬੈਕ ਲਈ ਜਾ ਰਹੀ ਹੈ ਤਾਂ ਜ਼ੋ ਇਹਨਾਂ ਬੱਚਿਆਂ ਦੀ ਸਿੱਖਿਆ ਦਾ ਵੀ ਕੋਵਿਡ ਦੌਰਾਨ ਕੋਈ ਨੁਕਸਾਨ ਨਾ ਹੋ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕੀਤੀ ਗਈ ਵੀਡੀਓ ਕਾਨਫਰੰਸਿੰਗ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਮ ਬੱਚਿਆਂ ਵਾਂਗ ਹੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਪੜਾਈ ਕਰਵਾਉਂਦੇ ਹੋਏ ਇਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਹਰ ਪ੍ਰਕਾਰ ਦੀ ਐਜੂਕੇਸ਼ਨ ਅਤੇ ਹੋਰ ਕਿਰਿਆਵਾਂ ਦੀ ਟਰੇਨਿੰਗ ਲਗਾਤਾਰ ਦਿੱਤੀ ਜਾ ਰਹੀ ਹੈ।ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਤਾ ਪਿਤਾ ਤੋਂ ਮਿਲ ਰਹੀ ਫੀਡਬੈਕ ਦੇ ਹੁੰਗਾਰੇ ਨਾਲ ਵਿਸ਼ੇਸ਼ ਅਧਿਆਪਕਾਂ ਵਿੱਚ ਕਾਫੀ ਉਤਸ਼ਾਹ ਭਰਿਆ ਹੋਇਆ ਹੈ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਅਤੇ ਆਈ.ਈ.ਡੀ ਇੰਚਾਰਜ ਡਾ. ਮਨਦੀਪ ਸ਼ਰਮਾ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਲੱਗ ਅਲੱਗ ਗਰੁੱਪ ਬਣਾ ਕੇ ਸਪੀਚ ਥਰੈਪੀ ਅਤੇ ਸਾਈਨ ਲੈਂਗੂਏਜ ਸਿਖਾਈ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਐਕਸਰਸਾਈਜ਼ ਵੀ ਆਨਲਾਈਨ ਉਨ੍ਹਾਂ ਦੇ ਮਾਤਾ-ਪਿਤਾ ਦੀ ਸਹਾਇਤਾ ਨਾਲ ਰੋਜ਼ਾਨਾ ਕਰਵਾਈ ਜਾਂਦੀ ਹੈ ਇਸ ਦੇ ਨਾਲ ਨਾਲ ਬੱਚਿਆਂ ਨੂੰ ਯੋਗਾ ਅਤੇ ਹੋਰ ਸਪੋਰਟਸ ਰਿਲੇਟਡ ਐਕਸਰਸਾਈਜ਼ਾਂ ਵੀ ਕਰਵਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਕਰਵਾਈਆਂ ਜਾ ਰਹੀਆਂ ਸਾਰੀਆਂ ਐਕਟੀਵਿਟੀਆਂ ਦੀ ਹਰ ਰੋਜ਼ ਦੁਪਹਿਰ ਦੇ ਦੋ ਵਜੇ ਫੀਡਬੈਕ ਅਤੇ ਰੋਜ਼ਾਨਾ ਰੀਵਿਊ ਮੀਟਿੰਗ ਲਈ ਜਾਂਦੀ ਹੈ । ਇਸ ਰਿਵਿਊ ਮੀਟਿੰਗ ਵਿੱਚ ਹਰ ਰੋਜ਼ ਮੁੱਖ ਦਫ਼ਤਰ ਤੋਂ ਆਈ. ਈ.ਡੀ. ਇੰਚਾਰਜ ਅਤੇ ਸਟੇਟ ਸਪੈਸ਼ਲ ਐਜੂਕੇਟਰ ਸ੍ਰੀਮਤੀ ਨਿਧੀ ਗੁਪਤਾ ਅਤੇ ਸ੍ਰੀ ਮਨਪ੍ਰੀਤ ਜੀ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਰੀਵਿਊ ਲਿਆ ਜਾਂਦਾ ਹੈ ਇਸ ਦੇ ਨਾਲ ਉਨ੍ਹਾਂ ਵੱਲੋਂ ਇਨ੍ਹਾਂ ਬੱਚਿਆਂ ਦੀ ਭਲਾਈ ਵਾਸਤੇ ਇੰਸਟ੍ਰਕਸ਼ਨ ਵੀ ਦਿੱਤੀਆਂ ਜਾਂਦੀਆਂ ਹਨ।

ਇਸ ਕੋਵਿੱਡ 19 ਦੇ ਸਮੇਂ ਦੌਰਾਨ ਇਨ੍ਹਾਂ ਬੱਚਿਆਂ ਨੂੰ ਮਿਲ ਰਹੀਆਂ ਸਾਰੀਆਂ ਸਹੂਲਤਾਂ ਜਿਵੇਂ ਕਿ ਸਕਾਲਰਸ਼ਿਪ, ਸਟੇਸ਼ਨਰੀ ਵਾਸਤੇ ਸਕਾਲਰਸ਼ਿਪ, ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਕੂਲਾਂ ਵਿੱਚ ਇਕਯੂਪਮੈਂਟ ਅਤੇ ਟੀ.ਐੱਲ.ਐੱਮ ਬਣਾਉਣ ਦੇ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਜਿਨ੍ਹਾਂ ਬੱਚਿਆਂ ਦੇ ਯੂ.ਡੀ.ਆਈ. ਡੀ ਕਾਰਡ ਨਹੀਂ ਬਣੇ ਹੋਏ ਹਨ, ਉਨ੍ਹਾਂ ਸਾਰੇ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਅਪਲਾਈ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਮਿਡ-ਡੇ-ਮੀਲ ਸਕੀਮ ਅਧੀਨ ਰਾਸ਼ਨ ਘਰ ਘਰ ਜਾ ਕੇ ਦਿੱਤਾ ਗਿਆ ਅਤੇ ਕੁਕਿੰਗ ਕਾਸਟ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।  ਮੀਟਿੰਗ ਵਿੱਚ ਡਾ. ਰਵੀ ਕੁਮਾਰ, ਰੇਨੂੰ ਬਾਲਾ, ਰੁਮਾਨੀ, ਰਾਜੂ ਬਾਲਾ, ਸਵਿਤਾ,  ਰਕੇਸ ਕੁਮਾਰ, ਰਿਤੂ ਸ਼ਰਮਾ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਸਮੇਤ ਹੋਰ ਵੀ ਹਾਜ਼ਰ ਸਨ।

Related posts

Leave a Reply