ਸੰਵਿਧਾਨ,ਲੋਕਤੰਤਰ ਤੇ ਅਸੀਂ ‘ਵਿਸ਼ੇ’ ਤੇ ਆਨਲਾਈਨ ਕੁਇਜ਼ ਮੁਕਾਬਲਾ ਹੁਣ 14 ਦਸੰਬਰ ਨੂੰ ਹੋਵੇਗਾ :ਵਧੀਕ ਜ਼ਿਲਾ ਚੋਣ ਅਫਸਰ ਸੰਧੂ


ਮੁਕਾਬਲੇ ਵਿਚ ਚੋਣ ਸਾਖ਼ਰਤਾ ਕਲੱਬ ਮੈਂਬਰਾਂ ਦੇ ਨਾਲ-ਨਾਲ ਬਾਕੀ ਸਾਰੇ ਵਿਦਿਆਰਥੀ ਵੀ ਸ਼ਾਮਲ ਹੋ ਸਕਦੇ ਨੇ

ਗੁਰਦਾਸਪੁਰ,12 ਦਸੰਬਰ (ਅਸ਼ਵਨੀ) ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ-ਕਮ ਵਧੀਕ ਜ਼ਿਲਾਂ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ‘ ਸੰਵਿਧਾਨ, ਲੋਕਤੰਤਰ ਅਤੇ ਅਸੀਂ ‘ ਵਿਸ਼ੇ ਤੇ ਆਨਲਾਈਨ ਕੁਇਜ਼ ਮੁਕਾਬਲੇ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਤਹਿਤ ਹੁਣ ਆਨਲਾਈਨ ਕੁਇਜ਼ ਮੁਕਾਬਲਾ 14 ਦਸੰਬਰ 2020, ਦਿਨ ਸੋਮਵਾਰ ਨੂੰ ਸ਼ਾਮ 4.30 ਵਜੇ ਹੋਵੇਗਾ। ਇਸ ਮੁਕਾਬਲੇ ਵਿਚ ਚੋਣ ਸਾਖ਼ਰਤਾ ਕਲੱਬ ਮੈਂਬਰਾਂ (ਈਐਲਸੀ-Electoral literacy club members school) ਦੇ ਨਾਲ-ਨਾਲ ਬਾਕੀ ਸਾਰੇ ਵਿਦਿਆਰਥੀ ਵੀ ਸ਼ਾਮਲ ਹੋ ਸਕਦੇ ਹਨ।

ਉਨਾਂ ਅੱਗੇ ਦੱਸਿਆ ਕਿ ਇਸ ਪੜਾਅ ਵਿਚ ਵੀ ਐਮਸੀ ਕਿਓਜ਼, 27 ਲੇਖ ਅਤੇ ਇਨਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਵਧੀਕ ਮੁੱਖ ਚੋਣ ਅਫਸਰ ਵਲੋਂ ਫੇਸਬੁੱਕ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ, ਵਿਚੋਂ ਹੀ ਹੋਣਗੇ,ਕੁਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ,ਲਿੰਕ ਨਿਰਧਰਤ ਸਮੇਂ ਚੋਂ 10 ਮਿੰਟ ਪਹਿਲਾਂ ਮੁੱਖ ਚੋਣ ਅਫਸਰ, ਪੰਜਾਬ ਦੇ ਫੇਸਬੁੱਕ (http://www.facebook.com/theceopunjab) ਅਤੇ ਟਵਿੱਟਰ (http://twitter.com/theceopunjab) ਤੇ ਸਾਂਝੇ ਕੀਤੇ ਜਾਣਗੇ।
 
ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮਾ ਕਰਵਾਇਆ ਜਾਵੇ ਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮਾ ਨਹੀਂ ਕੀਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਜੇਤੂਆਂ ਨੂੰ 1500 ਰੁਪਏ (ਪਹਿਲਾ ਇਨਾਮ), 1300 ਰੁਪਏ (ਦੂਜਾ ਇਨਾਮ) ਅਤੇ 1000 ਰੁਪਏ (ਤੀਜਾ ਇਨਾਮ) ਇਨਾਮ ਵਜੋਂ ਦਿੱਤਾ ਜਾਵੇਗਾ,ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ  ਜਾਵੇਗੀ।

Related posts

Leave a Reply