ਗੁਰੂ ਸ਼ਬਦ’ ਅਤੇ ਬਾਣੀ ਨਾਲ ਜੁੜਣ ਤੇ ਹੀ ਆਤਮ ਗਿਆਨ ਦੀ ਪਾ੍ਰਪਤੀ ਹੋਵੇਗੀ : ਅਚਾਰੀਆ ਚੇਤਨਾ ਨੰਦ ਭੂਰੀਵਾਲੇ


ਸ੍ਰੀ ਲਾਲਪੁਰੀ ਧਾਮ ਭਵਾਨੀਪੁਰ ‘ਚ ਸੰਗਰਾਂਦ ਮੌਕੇ ਹੋਇਆ ਮਹੀਨਾਵਾਰ ਸਤਿਸੰਗ

ਗੜ੍ਹਸ਼ੰਕਰ,17 ਸਤੰਬਰ (ਅਸ਼ਵਨੀ ਸ਼ਰਮਾ) : ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਇਤਿਹਾਸਿਕ ਸਥਾਨ ਸ੍ਰੀ ਲਾਲਪੁਰੀ ਧਾਮ ਭਵਾਨੀਪੁਰ(ਬੀਤ) ਵਿਖੇ ਸੰਗਰਾਂਦ ਦੇ ਸ਼ੁੱਭ ਦਿਹਾੜੇ ਮੌਕੇ ਇੱਕ ਰੋਜ਼ਾ ਮਹੀਨਵਾਰ ਸਤਿਸੰਗ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ  ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਵਿੱਚ ਰਹਿ ਕੇ ਕੀਤਾ ਗਿਆ। ਇਸ ਮੌਕੇ ‘ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਪਾਠ ਦੇ ਭੋਗ ਪਾਉਣ ਉਪਰੰਤ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੁਰੀਵਾਲਿਆਂ ਨੇ  ਦੇਸ਼ ਵਿਦੇਸ਼ ਅੰਦਰ ਗੁਰੁ ਹੁਕਮ ਨੂੰ ਮੰਨਦਿਆਂ ਘਰਾਂ ਵਿੱਚ ਬੈਠੀਆਂ ਸੰਗਤਾਂ ਨੂੰ ਭੁਰੀਵਾਲੇ ਗੁਰਗੱਦੀ ਪਰੰਪਰਾ ਦੀ ਵੈਬਸਾਈਟ ਤੋਂ ਲਾਈਵ ਸਤਿਸੰਗ ਕਰਦਿਆਂ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਆਖਿਆ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੀ ਸਰਬ ਸੰਗਤ ਵਡਭਾਗੀ ਹੈ ਜਿਨਾ੍ਹ ਨੂੰ ਸਮੇਂ ਸਮੇਂ ਲਗਾਤਾਰ ਮਹਾਨ ਪਰਵਾਂ ਚ ਨਤਮਸਤਕ ਹੋਣ ,ਸੇਵਾ ਦਾਨ ਕਰਨ ਅਤੇ ਸਤਿਸੰਗ ਸੁਣਨ ਦਾ ਸੁਭਾਗ ਹਰ ਮਹੀਨੇ ਪਾ੍ਰਪਤ ਹੁੰਦਾ ਹੈ। ਅਚਾਰੀਆ ਜੀ ਨੇ ਸਤਿਸੰਗ ਉਪਦੇਸ਼ ਕਰਦਿਆਂ ਕਿਹਾ ਕਿ ਜੀਵਨ ‘ਚ ਵੈਰਾਗ ਧਾਰਨ ਕਰੋ ਫਿਰ ਸ਼ਬਦ ਜਾਪ ਦਾ ਪੂਰਨ ਲਾਭ ਮਿਲੇਗਾ ਉਨਾਂ੍ਹ ਕਿਹਾ ਕਿ ਮਨ ਦੀ ਬੁਰਾਈਆਂ ਦਾ ਤਿਆਗ ਕਰਕੇ ‘ਗੁਰੂ ਸ਼ਬਦ’ ਤੇ ਬਾਣੀ ਨਾਲ ਮਨ ਨੂੰ ਜੋੜੋ ਤਦ ਹੀ  ਮਨੁੱਖੀ ਜੀਵਨ ਦਾ ਲਾਭ ਮਿਲੇਗਾ। ਤੇ ਆਤਮ ਗਿਆਨ ਦੀ ਪਾ੍ਰਪਤੀ ਹੋਵੇਗੀ।ਇਸ ਮੌਕੇ ਅਚਾਰੀਆ ਚੇਤਨਾ  ਨੰਦ ਜੀ ਭੂਰੀਵਾਲਿਆਂ ਨੇ ਸ੍ਰੀ ਲਾਲਪੁਰੀ ਧਾਮ ਤੋਂ ਰੋਜ਼ਾਨਾ ਪੀ ਜੀ ਆਈ ਨੂੰ ਬੇਜੇ ਜਾਂਦੀ ਲੰਗਰ ਸੇਵਾ ਤਹਿਤ ਦੇਸੀ ਘਿਓ ਵਿੱਚ ਤਿਆਰ ਲੰਗਰ ਵਾਹਨ ਵੀ ਰਵਾਨਾ ਕੀਤਾ।

Related posts

Leave a Reply