ਪੀ.ਟੀ.ਯੂ ਦੇ ਵਿਦਿਆਰਥੀਆਂ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਦਿੱਤਾ ਜਾ ਰਿਹਾ ਸਫਲਤਾਪੂਰਵਕ ਪ੍ਰੀਖਿਆ ਦੇਣ ਦਾ ਮੌਕਾ


ਦਸੂਹਾ 11 ਜਨਵਰੀ (ਚੌਧਰੀ) : ਆਈ ਕੇ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੀਖਿਆ ਵਿਭਾਗ ਨੇ ਬੜੇ ਸੁਚਾਰੂ ਢੰਗ ਨਾਲ ਪੀ.ਟੀ.ਯੂ ਦੇ ਵਿਦਿਆਰਥੀਆਂ ਦੇ ਆਨਲਾਈਨ ਤੋਂ ਬਾਅਦ ਆਫਲਾਈਨ ਮੋਡ ਵਿੱਚ ਪ੍ਰੀਖਿਆ ਕਰਵਾਉਣ ਦੇ ਸੰਪੂਰਨ ਪ੍ਰਬੰਧ ਕੀਤੇ ਹਨ।ਜਿਨ੍ਹਾਂ ਮੁਤਾਬਿਕ ਲੋਟ ਨੰਬਰ 1 (ਰੈਗੂਲਰ) ਅਤੇ ਲੋਟ ਨੰਬਰ 3 (ਰਿਅਪੀਰ) ਬਣਾਏ ਗਏ ਸਨ। ਲੋਟ ਨੰਬਰ 3 ਵਿੱਚ ਸਾਰੇ ਵਿਭਾਗਾਂ ਦੇ ਸਪਲੀਮੈਂਟ ਦੇ ਪੇਪਰ ਦਸੰਬਰ 2020 ਨੂੰ ਲਗਪਗ 26000 ਵਿਦਿਆਰਥੀਆਂ ਦੀ ਪ੍ਰੀਖਿਆ ਸਫਲਤਾਪੂਰਵਕ ਕਰਵਾਉਣ ਦੀ ਕਾਮਯਾਬੀ ਤੋਂ ਬਾਅਦ ਹੁਣ ਲੋਟ ਨੰਬਰ 1 ਦੇ ਵਿੱਚ ਪੀ.ਟੀ.ਯੂ ਦੇ ਸਾਰੇ ਵਿਭਾਗਾਂ ਦੇ ਓਡ ਸਮੈਸਟਰ ਦੀਆਂ ਰੈਗੂਲਰ ਪ੍ਰੀਖਿਆਵਾਂ 4 ਜਨਵਰੀ 2021 ਤੋਂ 31 ਜਨਵਰੀ ਤੱਕ ਹੋ ਰਹੀਆਂ ਹਨ। ਜਾਣਕਾਰੀ ਦੇ ਮੁਤਾਬਕ ਇਹਨਾ ਪ੍ਰੀਖਿਆਵਾਂ ਵਿੱਚ 50000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ।

ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦਸੂਹਾ ਵਿਚ ਹੁਣ ਓਡ ਸਮੈਸਟਰ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਦੇ ਪੇਪਰ ਪ੍ਰੀਖਿਆ ਕੇਂਦਰ ਵਿੱਚ ਹੋ ਰਹੇ ਹਨ, ਜਿਨ੍ਹਾਂ ਵਿੱਚ ਬੀ.ਐੱਸ.ਸੀ ਆਈ.ਟੀ, ਬੀ.ਸੀ.ਏ, ਬੀ.ਕੌਮ, ਬੀ.ਐੱਸ.ਸੀ.ਐਗਰੀਕਲਚਰ ਅਤੇ ਬੀ.ਐੱਸ.ਸੀ ਫੈਸ਼ਨ ਟੈਕਨੌਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਪੀ.ਜੀ.ਡੀ.ਸੀ.ਏ, ਐਮ.ਐਸ.ਸੀ ਆਈ.ਟੀ, ਅਤੇ ਬੀ.ਟੇਕ ਦੇ ਔਸਤਨ 50 ਵਿਦਿਆਰਥੀ ਰੋਜ਼ਾਨਾ ਆਪਣੀ ਪ੍ਰੀਖਿਆ ਦੇ ਰਹੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਇਹਨਾ ਪ੍ਰੀਖਿਆਵਾਂ ਵਿੱਚ ਨਾ ਸ਼ਾਮਲ ਹੋਣ ਵਾਲੇ ਵਿਦਿਆਰਥੀਆ ਨੂੰ ਮਾਰਚ 2021 ਵਿੱਚ ਪ੍ਰੀਖਿਆ ਦੇਣ ਦਾ ਮੌਕਾ ਵੀ ਦਿੱਤਾ ਜਾਵੇਗਾ, ਕਿਉੰਕਿ ਇਸ ਤੋਂ ਬਾਅਦ ਮਾਰਚ 2021 ਨੂੰ ਨਵੇਂ ਸੈਸ਼ਨ 2020-21 ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋਣਗੀਆਂ।ਇਹ ਸਾਰੀਆਂ ਪ੍ਰੀਖਿਆਵਾਂ ਯੂਨੀਵਰਸਿਟੀ ਦੇ ਸੂਝਵਾਨ, ਯੋਗ ਅਫ਼ਸਰਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ। ਇਸ ਦਾ ਸਾਰਾ ਸਿਹਰਾ ਪੀ.ਟੀ.ਯੂ ਦੇ ਵਾਇਸ ਚਾਂਸਲਰ ਡ.ਰਾਕੇਸ਼ ਕੁਮਾਰ ਵਰਮਾ ਜੀ ਨੂੰ ਅਤੇ ਕੰਟਰੋਲਰ ਪ੍ਰੀਖਿਆਂਵਾਂ ਡਾ. ਸਰਦਾਰ ਪਰਮਜੀਤ ਸਿੰਘ ਜੀ ਨੂੰ ਜਾਂਦਾ ਹੈ।

Related posts

Leave a Reply