ਸਾਡੇ ਕਿਸਾਨ ਸਾਥੀ ਜਿੱਤ ਪ੍ਰਾਪਤ ਕਰਕੇ ਹੀ ਦਿੱਲੀ ਤੋਂ ਪਰਤਣਗੇ : ਕਿਸਾਨ ਆਗੂ

ਮਾਨਗੜ੍ਹ ਟੋਲ ਪਲਾਜ਼ਾ  ਤੇ ਕਿਸਾਨਾਂ ਦਾ ਸੰਘਰਸ਼ 53 ਵੇਂ ਦਿਨ ਵੀ ਜਾਰੀ 

ਗੜਦੀਵਾਲਾ 30 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 53 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਕਿਸਾਨਾਂ  ਨੇ ਕਿਹਾ ਕਿ ਸਾਡੇ ਕਿਸਾਨ ਸਾਥੀ ਦਿੱਲੀ ਤੋਂ ਜਿੱਤ ਪ੍ਰਾਪਤ ਕਰਕੇ ਹੀ ਵਾਪਿਸ ਪਰਤਣਗੇ। ਉਨਾਂ ਕਿਹਾ ਕਿ ਚਾਹੇ ਜਿੰਨੀਆਂ ਵੀ ਮਰਜੀ ਮੁਸ਼ਕਲਾਂ ਰਾਹ ਵਿਚ ਆ ਜਾਣ ਮੋਦੀ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਦਮ ਲਵਾਂਗੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੱਦ ਤੱਕ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤੱਦ ਤੱਕ ਸੰਘਰਸ ਜਾਰੀ ਰਹੇਗਾ।ਇਸ ਮੌਕੇ ਡਾ ਮਝੈਲ ਸਿੰਘ, ਬਲਦੇਵ ਸਿੰਘ ਡੱਫਰ, ਸੁਰਿੰਦਰ ਸਿੰਘ ਬਡਿਆਲ ਅਮਰਜੀਤ ਸਿੰਘ ਕਕੋਏ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਰਜਿੰਦਰ ਪਾਲ ਸਿੰਘ ਨੈਨੋਵਾਲ, ਮਹਿੰਦਰ ਸਿੰਘ ਮਾਨਗੜ੍ਹ, ਗੋਪਾਲ ਕ੍ਰਿਸ਼ਨ ਭਾਨਾ, ਮੋਹਨ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ। 

Related posts

Leave a Reply