ਫਲੈਕਸ ਬੋਰਡ ਪਾੜਨ ਤੇ ਸਾਡਾ ਹੱਕ ਪਾਰਟੀ ਵਲੋਂ ਗੜਸ਼ੰਕਰ ਪੁਲਿਸ ਨੂੰ ਕੀਤੀ ਸ਼ਿਕਾਇਤ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ ਆਪਣਾ ਹੱਕ ਪਾਰਟੀ ਦੇ ਰਾਸਟਰੀ ਪ੍ਰਧਾਨ ਇਕਬਾਲ ਸਿੰਘ ਹੈਪੀ ਦੀ ਅਗਵਾਈ ਵਿੱਚ ਆਪਣੇ ਸਾਥੀਆ ਸਮੇਤ ਗੜਸ਼ੰਕਰ ਦੇ ਆਈਪੀਐਸ ਅਫਸਰ ਤੁਸ਼ਾਰ ਗੁਪਤਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਦੱਸਿਆ ਕਿ ਪਿਛਲੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਦੇ ਸਬੰਧ ਵਿੱਚ ਦੇਸ ਵਾਸੀਆ ਨੂੰ ਵਧਾਈਆ ਦੇਣ ਲਈ ਵੱਖ ਵੱਖ ਥਾਵਾ ਤੇ ਦੋ ਲੱਖ ਰੁਪਏ ਦੇ ਕਰੀਬ ਦੇ ਫਲੈਕਸ ਬੋਰਡ ਲਗਾਏ ਗਏ ਸਨ ਮਿਤੀ 8-12-2020 ਨੂੰ ਦੁਪਹਿਰ ਕਰੀਬ ਪੋਣੇ ਦੋ ਵਜੇ ਦੇ ਕਰੀਬ ਪਿੰਡ ਨਰਿਆਲਾ ਵਿਖੇ ਲੱਗੀ ਫਲੈਕਸ ਨੂੰ ਦਿਨ ਦਿਹਾੜੇ ਕਥਿਤ ਤੋਰ ਤੇ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਫਲੈਕਸ ਨੂੰ ਪਾੜ ਦਿੱਤਾ ਗਿਆ ਸੀ ਜਿਸ ਦੇ ਸਬੂਤ ਵਜੋ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਅਤੇ ਕੁਝ ਤਸਵੀਰਾ ਵੀ ਸਾਡੇ ਕੋਲ ਹਨ ਇਸ ਸਬੰਧੀ ਆਈਪੀਐਸ ਤੋ ਮੰਗ ਕਰਦਿਆ ਇਕਬਾਲ ਸਿੰਘ ਹੈਪੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਜਾਵੇ ਤਾ ਕਿ ਭਵਿੱਖ ਵਿੱਚ ਉਕਤ ਦੋਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੀਆ ਫਲੈਕਸ਼ਾ ਜਾ ਝੰਡੇ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਦੋਸੀਆ ਖਿਲਾਫ ਕੇਸ ਦਰਜ ਕੀਤਾ ਜਾਵੇ। ਜਦੋ ਇਸ ਸਬੰਧ ਚ ਗੜਸ਼ੰਕਰ ਆਈਪੀਐਸ ਅਫਸਰ ਤੁਸ਼ਾਰ ਗੁਪਤਾ ਨਾਲ ਗੱਲ ਕੀਤੀ ਉਨਾ ਨੇ ਕਿਹਾ ਇਕਬਾਲ ਸਿੰਘ ਹੈਪੀ ਵਲੋ ਲਿਖਤੀ ਸਿਕਾਇਤ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਮੈਨੂੰ ਦਿੱਤੀ ਗਈ ਹੈ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਤੇ ਗੁਰਨੇਕ ਸਿੰਘ ਭੱਜਲ,ਰੋਕੀ ਮੋਲਾ,ਅੱਛਰ ਬਿਲੜੋ, ਦਲਜੀਤ ਕੁਮਾਰ, ਅਮਰਜੀਤ ਸਿੰਘ, ਮਲਕੀਤ ਰਾਮ,ਬਿੱਲਾ ਅਤੇ ਹੋਰ ਬਹੁਤ ਸਾਰੇ ਇਲਾਕੇ ਦੇ ਨੋਜਵਾਨ ਹਾਜਰ ਸਨ

Related posts

Leave a Reply