ਬੱਚਿਆਂ ਦੇ ਮਾਂ ਬਾਪ ਮਾਸਕ ਪਾ ਕੇ ਖੁਦ ਬੱਚੇ ਨੂੰ ਚੁੱਕ ਕੇ ਪੋਲੀਓ ਪਿਆਉਣ : ਡਿਪਟੀ ਡਾਇਰੈਕਟਰ ਓਮ ਪ੍ਰਕਾਸ਼


ਸੁਜਨਪੁਰ /ਪਠਾਨਕੋਟ (ਰਜਿੰਦਰ ਸਿੰਘ ਰਾਜਨ ਚੀਫ ਬਿਊਰੋ /ਅਵਿਨਾਸ਼ ਸ਼ਰਮਾ ਚੀਫ ਰੀਪੋਟਰ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਦੂਸਰੇ ਨੂੰ ਚੈੱਕ ਕਰਨ ਲਈ ਡਾਕਟਰ ਓਮ ਪ੍ਰਕਾਸ਼ ਡਿਪਟੀ ਡਾਇਰੈਕਟਰ ਚੰਡੀਗੜ੍ਹ ਤੋਂ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਲਵਾੜਾ ਗੁੱਜਰਾਂ ਸੀ ਐਚ ਸੀ ਘਰੋਟਾ ਵਿਖੇ ਸਥਿਤ ਪੀ ਬੀ ਐਸ ਭੱਠੇ ਤੇ ਕੰਮ ਕਰ ਰਹੀ ਲੇਬਰ ਦੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਚੈੱਕ ਕੀਤਾ ਗਿਆ ਅਤੇ ਸਾਹਮਣੇ ਸਾਰੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਉਹਨਾਂ ਮੌਜ਼ੂਦ ਪਲਸ ਪੋਲੀਓ ਟੀਮ ਦੇ ਮੈਂਬਰਾਂ ਨੂੰ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਮਾਂ ਬਾਪ ਚੁਕ ਕੇ ਦਵਾਈ ਪਿਲਾਉਣ ਅਤੇ ਬੱਚਿਆਂ ਦੇ ਮਾਂ ਬਾਪ ਮਾਪਿਆਂ ਨੂੰ ਅਤੇ ਟੀਮ ਮੈਂਬਰਾਂ ਨੂੰ ਮਾਸਕ ਜ਼ਰੂਰੀ ਪਾਉਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਟੀਮ ਮੈਂਬਰਾਂ ਨੂੰ ਆਪਣੇ ਹੱਥਾਂ ਨੂੰ ਬਾਰ ਬਾਰ ਸੈਨੀਟਾਈਜ ਕਰਨਾ ਚਾਹੀਦਾ ਹੈ ।

ਇਸ ਮੌਕੇ ਉਨ੍ਹਾਂ ਨਾਲ ਅਸਿਸਟੈਂਟ ਸਿਵਲ ਸਰਜਨ ਡਾ ਅਦਿਤੀ ਸਲਾਰੀਆ , ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਰਕੇਸ਼ ਸਰਪਾਲ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਘਰੋਟਾ ਡਾ ਬਿੰਦੂ ਗੁਪਤਾ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਡਾ ਓਮ ਪ੍ਰਕਾਸ਼ ਅਤੇ ਡਾਕਟਰ ਦੀਪਤੀ ਵਲੋਂ ਪਿੰਡ ਭੂਰ ਵਿਖੇ ਸਥਿਤ ਗੁੱਜਰਾਂ ਦੇ ਡੇਰੇ ਤੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਚੈੱਕ ਕੀਤਾ ਗਿਆ ਅਤੇ ਬਲਾਕ ਘਰੋਟਾ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਸਬੰਧੀ ਆਪਣੀ ਸੰਤੁਸ਼ਟੀ ਪ੍ਰਗਟਾਈ । ਡਾ ਬਿੰਦੂ ਗੁਪਤਾ ਨੂੰ ਇਸ ਮੌਕੇ ਦੱਸਿਆ ਕਿ ਇਹ ਮਹਿੰਮ ਤਿੰਨ ਦਿਨ ਤਕ ਚੱਲੇਗੀ ਅਤੇ ਬਲਾਕ ਘਰੋਟਾ ਵਿੱਚ ਲੱਗਭਗ ਅਠਾਰਾਂ ਸੌ ਮਾਈਗਰੇਟਰੀ ਆਬਾਦੀ ਦੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਪਰੋਤਕ ਤੋਂ ਇਲਾਵਾ ਟੀਮ ਮੈਂਬਰ ਕੰਵਲਪ੍ਰੀਤ ਸਿੰਘ ਹਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ ਵੀ ਹਾਜ਼ਰ ਸਨ।

Related posts

Leave a Reply