UPDATE.. ਜੇ ਭਾਜਪਾ ਬਾਦਲਾਂ ਦਾ ਸਾਥ ਛੱਡ ਦੇਵੇ ਤਾਂ ਭਾਜਪਾ ਨਾਲ ਗਠਜੋੜ ਪੱਕਾ – ਪਰਮਿੰਦਰ ਸਿੰਘ ਢੀਂਡਸਾ

 ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਨਾਲ ਗਠਜੋੜ ਸੰਭਵ 

 

ਹੁਸ਼ਿਆਰਪੁਰ / ਗੜ੍ਹਦੀਵਾਲਾ ( ਕੁਲਵਿੰਦਰ ਹੈਪੀ /ਲਾਲਜੀ ਚੌਧਰੀ ) : ਅਕਾਲੀ ਦਲ ਢੀਂਡਸਾ ਗਰੁੱਪ ਦੇ ਪਰਮਿੰਦਰ ਸਿੰਘ ਢੀਂਡਸਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਅਤੇ ਹੋਰ ਅਕਾਲੀ ਦਲ ਤੋਂ ਟੁੱਟ ਕੇ ਆਏ ਵਰਕਰ ਮੌਜੂਦ ਸਨ.

ਪਰਮਿੰਦਰ ਸਿੰਘ ਢੀਂਡਸਾ ਨੇ ਇਸ ਦੌਰਾਨ ਕਿਹਾ ਕਿ ਅਕਾਲੀ ਦਲ (ਢੀਂਡਸਾ) ਆਪਣੇ ਸਿਧਾਂਤਾਂ ਦੇ ਸਿਰ ਤੇ ਹੀ ਪਾਰਟੀ ਨੂੰ ਚਲਾ ਰਹੀ ਹੈ, ਜੋ ਵੀ ਪਾਰਟੀ ਉਨ੍ਹਾਂ ਦੇ ਸਿਧਾਂਤਾਂ ਦੇ ਨਾਲ ਸਹਿਮਤ ਹੈ ਉਨ੍ਹਾਂ ਦੇ ਨਾਲ ਹੀ ਉਹ ਭਾਈਵਾਲੀ ਕਰਨਗੇ .

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਪਾਰਟੀ ਵੱਲੋਂ ਧਾਰਾ 370 ਲਗਾਏ ਜਾਣ ਦਾ ਉਹ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ। ਢੀਂਡਸਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ, ਬਾਕੀ ਕਿਸੇ ਵੀ ਪਾਰਟੀ ਦੇ ਨਾਲ ਗਠਜੋੜ ਕਰ ਸਕਦੇ ਹਨ .ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐਸ ਜੀ ਪੀ ਸੀ ਦੇ ਚੁਣਾਵ ਨਹੀਂ ਹੋਏ ਹਨ. ਸਿੱਖ ਕੌਮ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਨਾਲ ਇਹ ਸਰਾਸਰ ਧੱਕਾ ਹੈ.

ਉਨ੍ਹਾਂ ਕਿਹਾ ਕਿ ਜੇ ਭਾਜਪਾ ਬਾਦਲਾਂ ਦਾ ਸਾਥ ਛੱਡ ਦੇਵੇ ਤਾਂ ਭਾਜਪਾ ਨਾਲ ਗਠਜੋੜ ਪੱਕਾ ਹੈ। 

ਇਸ ਮੌਕੇ ਉਨ੍ਹਾਂ ਨੇ ਆਪਣੀ ਪਾਰਟੀ ਵਿੱਚ ਲੋਕਾਂ ਨੂੰ ਸਰੋਪੇ ਪਾ ਕੇ ਸ਼ਾਮਿਲ ਕੀਤਾ । ਇਸ ਦੌਰਾਨ  ਉਨ੍ਹਾਂ ਨਾਲ ਸਤਿੰਦਰਪਾਲ ਸਿੰਘ ਢੱਟ ,ਅਵਤਾਰ ਸਿੰਘ ਜੌਹਲ ਅਤੇ ਵੱਡੀ ਗਿਣਤੀ ਚ ਸਮਰਥਕ ਹਾਜ਼ਰ ਸਨ। 

ਪਰਮਿੰਦਰ ਸਿੰਘ ਢੀਂਡਸਾ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਹੋਏ ਨਤਮਸਤਕ 

ਗੜ੍ਹਦੀਵਾਲਾ : ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਨਤਮਸਤਕ ਹੋਏ। ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਸ ਉਪਰੰਤ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਕੁਝ ਪਲ ਸੰਤ ਸੇਵਾ ਸਿੰਘ ਜੀ ਨਾਲ ਬਿਤਾਏ। ਇਸ ਮੌਕੇ ਸੰਤ ਸੇਵਾ ਸਿੰਘ ਜੀ ਨੇ ਸਿਰੋਪਾ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਅੰਤ ਚ ਉਨ੍ਹਾਂ ਨੇ ਗੁਰੂ ਘਰ ਚ ਲੰਗਰ ਵੀ ਗ੍ਰਹਿਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ,ਸਤਿੰਦਰਪਾਲ ਸਿੰਘ ਢੱਟ,ਅਵਤਾਰ ਸਿੰਘ ਜੌਹਲ, ਸੁਖਦੇਵ ਸਿੰਘ ਆੜਤ ਯੂਨੀਅਨ ਪ੍ਰਧਾਨ ਗੜ੍ਹਦੀਵਾਲਾ ਅਤੇ ਕੁਝ ਹੋਰ ਵਰਕਰ ਹਾਜਰ ਸਨ। 

watch video

Related posts

Leave a Reply