Pathankot: ਅੱਤਿਆਚਾਰ ਦੀਆਂ ਸਿਕਾਰ ਮਹਿਲਾਵਾਂ ਇਨਸਾਫ ਲਈ ਕਰ ਸਕਦੀਆਂ ਹਨ ਸਖੀ ਵਨ ਸਟਾਪ ਸੈਂਟਰ ਨਾਲ ਰਾਫਤਾ – ਐਡਵੋਕੇਟ ਸੂਨੈਣਾ

ਅੱਤਿਆਚਾਰ ਦੀਆਂ ਸਿਕਾਰ ਮਹਿਲਾਵਾਂ ਇਨਸਾਫ ਲਈ ਕਰ ਸਕਦੀਆਂ ਹਨ ਸਖੀ ਵਨ ਸਟਾਪ ਸੈਂਟਰ ਨਾਲ ਰਾਫਤਾ – ਐਡਵੋਕੇਟ ਸੂਨੈਣਾ
 ਇੱਕ ਹਫਤੇ ਦੋਰਾਨ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਦੇ ਉਪਰਾਲਿਆਂ ਸਦਕਾ ਦੋ ਮਹਿਲਾਵਾਂ ਨੂੰ ਮਿਲਿਆ ਇੰਨਸਾਫ

ਪਠਾਨਕੋਟ: 8 ਜੁਲਾਈ  ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸਖੀ ਵਨ ਸਟਾਪ ਸੈਂਟਰ ਵੱਲੋਂ ਜਿਲ੍ਹੇ ਅੰਦਰ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਹਿੱਤ ਅਤੇ ਉਨ੍ਹਾਂ ਨੂੰ ਇਨਸਾਫ ਦਿਲਾਉਂਣ ਲਈ ਪਿਛਲੇ ਕਰੀਬ ਇੱਕ ਸਾਲ ਤੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ 138 ਕਮਰਾ ਨੰਬਰ ਵਿੱਚ ਸਖੀ ਵਨ ਸਟਾਪ ਸੈਂਟਰ ਕੰਮ ਕਰ ਰਿਹਾ ਹੈ। ਜਿਸ ਅਧੀਨ ਪਿਛਲੇ ਇੱਕ ਹਫਤੇ ਦੋਰਾਨ ਦੋ ਮਹਿਲਾਵਾਂ ਦੀ ਸਹਾਇਤਾ ਕੀਤੀ ਗਈ ਅਤੇ ਉਨ੍ਹਾਂ ਮਹਿਲਾਵਾਂ ਨੂੰ ਇਨਸਾਫ ਮਿਲ ਸਕਿਆ। ਇਹ ਪ੍ਰਗਟਾਵਾ ਐਡਵੋਕੇਟ ਸੂਨੈਣਾ ਸੈਂਟਰ ਐਡਮਿੰਨਸਟੇਟਰ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇੱਕ ਹਫਤੇ ਦੋਰਾਨ ਪਹਿਲਾ ਮਾਮਲਾ ਜਿਲ੍ਹਾ ਪਠਾਨਕੋਟ ਦੀ ਨਿਵਾਸੀ ਇੱਕ ਮਹਿਲਾ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਕਿਸ ਤਰ੍ਹਾਂ ਉਸ ਦੇ ਡਰਾਇਵਰ ਵੱਲੋਂ ਉਸ ਨੂੰ ਨਸੀਲਾ ਪਦਾਰਥ ਖਿਲਾ ਕੇ ਅਤੇ ਉਸ ਨਾਲ ਸਰੀਰਿਕ ਸੰਬੰਧ ਬਣਾਏ ਅਤੇ ਵੀਡਿਓ ਬਣਾ ਕੇ ਡਰਾਇਵਰ ਬਲੈਕਮੇਲ ਕਰਦਾ ਰਿਹਾ। ਇਸ ਸਿਕਾਇਤ ਤੇ ਕਾਰਵਾਈ ਕਰਦਿਆਂ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਵੱਲੋਂ ਮਾਮਲੇ ਦੀ ਜਾਂਚ ਕਰਵਾ ਕੇ ਅਰੋਪੀ ਤੇ ਮਾਮਲਾ ਦਰਜ ਕਰਵਾਇਆ ਹੈ ਅਤੇ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੋਰਾਨ ਪਠਾਨਕੋਟ ਨਿਵਾਸੀ ਹੀ ਇੱਕ ਮਹਿਲਾ ਜਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਘਰ ਤੋਂ ਕੱਢ ਦਿੱਤਾ ਗਿਆ ਸੀ ਉਸ ਮਹਿਲਾਂ ਵੱਲੋਂ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨਾਲ ਤਾਲਮੇਲ ਕੀਤਾ ਜਿਸ ਤੋਂ ਮਗਰੋਂ ਸੈਂਟਰ ਦੀ ਟੀਮ ਵੱਲੋਂ ਕੌਂਸਲਿਗ ਕਰਕੇ ਮਹਿਲਾ ਨੂੰ ਇਨਸਾਫ ਦਿਲਾਇਆ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਸਖੀ ਵਨ ਸਟਾਪ ਸੈਂਟਰ ਦੀ ਇਮਾਰਤ ਦਾ ਨਿਰਮਾਣ ਕਾਰਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਚਲ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ । ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਚਲ ਰਹੇ ਸਖੀ ਵਨ ਸਟਾਪ ਸੈਂਟਰ ਉਨ੍ਹਾਂ ਦੀ ਸਹਾਇਤਾਂ ਲਈ ਕੰਮ ਕਰ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਮਹਿਲਾਵਾਂ ਤੇ ਹੁੰਦੇ ਅੱਤਿਆਚਾਰ ਸਬੰਧੀ ਸੂਚਿਤ ਕਰ ਸਕਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਇਨਸਾਫ ਦਿਲਾਇਆ ਜਾ ਸਕੇ।

Related posts

Leave a Reply