ਕਰੀਬ 12 ਘੰਟੇ ਬਿਜਲੀ ਹੋਈ ਗੁੱਲ, ਬਜ਼ੁਰਗ,ਬੱਚਿਆ ਨੇ ਸਾਰੀ ਰਾਤ ਅੱਖਾ ਵਿਚ ਲੱਗਾਈ, ਗਰਮੀ ਨੇ ਕੱਢੇ ਚੰਗਿਆੜੇ
ਪਠਾਨਕੋਟ 12 ਜੂਨ (ਰਾਜਿੰਦਰ ਰਾਜਨ ) ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਅਧੀਨ ਪੈਂਦੀ ਉੱਤਮ ਗਾਰਡਨ ਕਲੋਨੀ ਮਨਵਾਲ (ਖਾਨਪੁਰ ਤੋਂ ਸਾਹਪੁਰਕੰਡੀ ਰੋਡ) ਸਥਿਤ ਬਿਜਲੀ ਦੇ ਮੇਨ ਟ੍ਰਾਂਸਫਾਰਮਰ ਤੋਂ ਨਿਕਲਦੀ ਕੇਬਲ (ਬਿਜਲੀ ਦੀ ਤਾਰ) ਸੜਨ ਨਾਲ ਅੱਜ ਬੀਤੀ ਰਾਤ 1 ਵਜੇ ਤੋਂ ਬਾਅਦ ਬਿਜਲੀ ਗੁੱਲ ਹੋ ਗਈ ਜਿਸ ਕਾਰਨ ਅੱਤ ਦੀ ਗਰਮੀ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਹ ਰਾਤ ਅੱਖਾਂ ਵਿੱਚ ਲਗਾਣੀ ਪਈ।
ਜੇਕਰ ਲੋਕ ਘਰਾ ਦੀਆਂ ਛੱਤਾਂ ਤੇ ਜਾਂਣ ਤਾਂ ਮਖੀਰ ਦੇ ਝੁੰਡ ਵਾਂਗ ਘੁੰਮਦਾ ਜਹਿਰੀਲਾ ਮੱਛਰ ਵੱਢ ਵੱਢ ਖਾਵੇ ਜਿਸ ਕਾਰਨ ਬੱਚਿਆਂ ਵਿੱਚ ਚੀਕ ਚਿਹਾੜਾ ਪਿਆ ਰਿਹਾ। ਅੱਤ ਦੀ ਗਰਮੀ ਕਾਰਨ ਕੁਝ ਮਿੰਟਾਂ ਬਾਅਦ ਹੀ ਬਜ਼ੁਰਗ ਲੋਕ ਪਾਣੀ ਦਾ ਘੁੱਟ ਭਰਦੇ ਤੇ ਫਿਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਮੌਜੂਦਾ ਸਰਕਾਰ ਨੂੰ ਕੋਸਦੇ ਰਹੇ ਅਤੇ ਦੁੱਖ ਪ੍ਰਗਟ ਕਰਦੇ ਰਹੇ ਕਿ ਕੈਸਾ ਸਮਾਂ ਆ ਗਿਆ ਹੈ ਕੇ ਲੋਕ ਪੈਸੇ ਖਰਚ ਕੇ ਵੀ ਬਿਜਲੀ ਦੀ ਸੁਖ-ਸਹੂਲਤ ਨਹੀਂ ਲੈ ਸਕਦੇ।
ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਅੱਜ ਬੀਤੀ ਰਾਤ ਇਕ ਵਜੇ ਤੋਂ ਬਾਅਦ ਬਿਜਲੀ ਗੁੱਲ ਹੋ ਗਈ। ਲੋਕ 1912 ਵਾਲੇ ਕੰਪਲੇਂਟ ਸੈੱਲ ਤੇ ਫੋਨ ਕਰਦੇ ਰਹੇ ਅਤੇ ਬਿਜਲੀ ਉਸਦੇ ਆਉਣ ਬਾਰੇ ਪੁੱਛਤਾਛ ਕਰਦੇ ਰਹੇ। ਕੰਪਲੇਂਟ ਸੈੱਲ ਵਾਲੇ ਬਿਜਲੀ ਅੱਠ ਵਜੇ ਆਵੇਗੀ ਬਾਰੇ ਸਪਸ਼ਟ ਕਰਦੇ ਰਹੇ ਪ੍ਰੰਤੂ ਬਿਜਲੀ ਅੱਜ ਸਵੇਰੇ 10 ਵਜੇ ਤੱਕ ਵੀ ਨਾ ਆਈ। ਲੋਕਾਂ ਵੱਲੋਂ ਘਰਾ ਵਿੱਚ ਲਵਾਈਆਂ ਗਈਆਂ ਬੈਟਰੀਆਂ ਅਤੇ ਬੈਟਰੇ ਵੀ ਕੰਮ ਕਰਨੋਂ ਜਵਾਬ ਦੇ ਗਏ ਅਤੇ ਜਿਨ੍ਹਾਂ ਦੇ ਘਰਾਂ ਵਿਚ ਇਹ ਸੁਖ ਸਹੂਲਤਾਂ ਨਹੀਂ ਸਨ ਉਹ ਅੱਤ ਦੀ ਗਰਮੀ ਵਿੱਚ ਸਾਰੀ ਰਾਤ ਕੜੱਦੇ ਰਹੇ। ਕਰੀਬ 12 ਘੰਟੇ ਬਿਜਲੀ ਦੇ ਗੁੱਲ ਹੋ ਜਾਣਾ ਇਸ ਇਲਾਕੇ ਦਾ ਆਪਣੇ-ਆਪ ਵਿਚ ਪਹਿਲਾ ਰਿਕਾਰਡ ਹੈ ਜੋ ਦਸਤਕ ਦਿੱਤੀਆ ਇਹਨਾਂ ਪਹਿਲੀਆਂ ਗਰਮੀਆਂ ਦਾ ਪਹਿਲਾ ਤੋਹਫ਼ ਸਮਝਿਆ ਜਾ ਰਿਹਾ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp